ਉਤਪਤ 39

ਅਤੇ ਭਾਵੇਂ ਉਹ ਹਰ ਰੋਜ਼ ਯੋਸੇਫ਼ ਨਾਲ ਗੱਲ ਕਰਦੀ ਸੀ, ਪਰ ਉਸ ਨੇ ਉਸ ਦੇ ਨਾਲ ਸੌਣ ਜਾਂ ਉਸ ਦੇ ਨਾਲ ਰਹਿਣ ਤੋਂ ਇਨਕਾਰ ਕੀਤਾ।

Genesis 39:10 (UKJV) And it came to pass, as she spoke to Joseph day by day, that he hearkened not unto her, to lie by her, or to be with her.

8ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਮਾਲਕ ਦੀ ਪਤਨੀ ਨੂੰ ਆਖਿਆ, “ਵੇਖੋ, ਮੇਰਾ ਮਾਲਕ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ।

9ਇਸ ਘਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਹੈ। ਮੇਰੇ ਮਾਲਕ ਨੇ ਤੇਰੇ ਸਿਵਾਏ ਮੇਰੇ ਤੋਂ ਕੁਝ ਨਹੀਂ ਰੋਕਿਆ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਮੈਂ ਅਜਿਹਾ ਬੁਰਾ ਕੰਮ ਕਿਵੇਂ ਕਰ ਸਕਦਾ ਹਾਂ ਅਤੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਿਵੇਂ ਕਰ ਸਕਦਾ ਹਾਂ?”

10ਅਤੇ ਭਾਵੇਂ ਉਹ ਹਰ ਰੋਜ਼ ਯੋਸੇਫ਼ ਨਾਲ ਗੱਲ ਕਰਦੀ ਸੀ, ਪਰ ਉਸ ਨੇ ਉਸ ਦੇ ਨਾਲ ਸੌਣ ਜਾਂ ਉਸ ਦੇ ਨਾਲ ਰਹਿਣ ਤੋਂ ਇਨਕਾਰ ਕੀਤਾ।

11ਇੱਕ ਦਿਨ ਉਹ ਆਪਣੇ ਕੰਮ ਨੂੰ ਪੂਰਾ ਕਰਨ ਲਈ ਘਰ ਵਿੱਚ ਗਿਆ ਅਤੇ ਘਰ ਦਾ ਕੋਈ ਵੀ ਨੌਕਰ ਅੰਦਰ ਨਹੀਂ ਸੀ।

12ਉਸ ਨੇ ਉਹ ਨੂੰ ਆਪਣੀ ਚਾਦਰ ਤੋਂ ਫੜ੍ਹ ਲਿਆ ਅਤੇ ਆਖਿਆ, ਮੇਰੇ ਨਾਲ ਸੌਣ ਆ! ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਬਾਹਰ ਭੱਜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.