ਉਤਪਤ 39

ਇਸ ਘਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਹੈ। ਮੇਰੇ ਮਾਲਕ ਨੇ ਤੇਰੇ ਸਿਵਾਏ ਮੇਰੇ ਤੋਂ ਕੁਝ ਨਹੀਂ ਰੋਕਿਆ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਮੈਂ ਅਜਿਹਾ ਬੁਰਾ ਕੰਮ ਕਿਵੇਂ ਕਰ ਸਕਦਾ ਹਾਂ ਅਤੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਿਵੇਂ ਕਰ ਸਕਦਾ ਹਾਂ?”

Genesis 39:9 (UKJV) There is none greater in this house than I; neither has he kept back any thing from me but you, because you are his wife: how then can I do this great wickedness, and sin against God?

7ਅਤੇ ਥੋੜ੍ਹੀ ਦੇਰ ਬਾਅਦ ਉਹ ਦੇ ਸੁਆਮੀ ਦੀ ਪਤਨੀ ਨੇ ਯੋਸੇਫ਼ ਨੂੰ ਵੇਖ ਕੇ ਆਖਿਆ, ਮੇਰੇ ਨਾਲ ਸੌ!

8ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਮਾਲਕ ਦੀ ਪਤਨੀ ਨੂੰ ਆਖਿਆ, “ਵੇਖੋ, ਮੇਰਾ ਮਾਲਕ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ।

9ਇਸ ਘਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਹੈ। ਮੇਰੇ ਮਾਲਕ ਨੇ ਤੇਰੇ ਸਿਵਾਏ ਮੇਰੇ ਤੋਂ ਕੁਝ ਨਹੀਂ ਰੋਕਿਆ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਮੈਂ ਅਜਿਹਾ ਬੁਰਾ ਕੰਮ ਕਿਵੇਂ ਕਰ ਸਕਦਾ ਹਾਂ ਅਤੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਿਵੇਂ ਕਰ ਸਕਦਾ ਹਾਂ?”

10ਅਤੇ ਭਾਵੇਂ ਉਹ ਹਰ ਰੋਜ਼ ਯੋਸੇਫ਼ ਨਾਲ ਗੱਲ ਕਰਦੀ ਸੀ, ਪਰ ਉਸ ਨੇ ਉਸ ਦੇ ਨਾਲ ਸੌਣ ਜਾਂ ਉਸ ਦੇ ਨਾਲ ਰਹਿਣ ਤੋਂ ਇਨਕਾਰ ਕੀਤਾ।

11ਇੱਕ ਦਿਨ ਉਹ ਆਪਣੇ ਕੰਮ ਨੂੰ ਪੂਰਾ ਕਰਨ ਲਈ ਘਰ ਵਿੱਚ ਗਿਆ ਅਤੇ ਘਰ ਦਾ ਕੋਈ ਵੀ ਨੌਕਰ ਅੰਦਰ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.