ਉਤਪਤ 39

ਅਤੇ ਥੋੜ੍ਹੀ ਦੇਰ ਬਾਅਦ ਉਹ ਦੇ ਸੁਆਮੀ ਦੀ ਪਤਨੀ ਨੇ ਯੋਸੇਫ਼ ਨੂੰ ਵੇਖ ਕੇ ਆਖਿਆ, ਮੇਰੇ ਨਾਲ ਸੌ!

Genesis 39:7 (UKJV) And it came to pass after these things, that his master's wife cast her eyes upon Joseph; and she said, Lie with me.

5ਜਦੋਂ ਤੋਂ ਉਸ ਨੇ ਉਸ ਨੂੰ ਆਪਣੇ ਘਰਾਣੇ ਅਤੇ ਉਸ ਦੀ ਸਾਰੀ ਮਲਕੀਅਤ ਦਾ ਪ੍ਰਧਾਨ ਬਣਾਇਆ, ਯਾਹਵੇਹ ਨੇ ਯੋਸੇਫ਼ ਦੇ ਕਾਰਨ ਮਿਸਰੀ ਦੇ ਘਰਾਣੇ ਨੂੰ ਅਸੀਸ ਦਿੱਤੀ। ਯਾਹਵੇਹ ਦੀ ਬਰਕਤ ਪੋਟੀਫ਼ਰ ਦੀ ਹਰ ਚੀਜ਼ ਉੱਤੇ ਸੀ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ।

6ਇਸ ਲਈ ਪੋਟੀਫ਼ਰ ਨੇ ਸਭ ਕੁਝ ਯੋਸੇਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ। ਅਤੇ ਯੋਸੇਫ਼ ਰੂਪਵੰਤ ਅਤੇ ਸੋਹਣਾ ਸੀ।

7ਅਤੇ ਥੋੜ੍ਹੀ ਦੇਰ ਬਾਅਦ ਉਹ ਦੇ ਸੁਆਮੀ ਦੀ ਪਤਨੀ ਨੇ ਯੋਸੇਫ਼ ਨੂੰ ਵੇਖ ਕੇ ਆਖਿਆ, ਮੇਰੇ ਨਾਲ ਸੌ!

8ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਮਾਲਕ ਦੀ ਪਤਨੀ ਨੂੰ ਆਖਿਆ, “ਵੇਖੋ, ਮੇਰਾ ਮਾਲਕ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ।

9ਇਸ ਘਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਹੈ। ਮੇਰੇ ਮਾਲਕ ਨੇ ਤੇਰੇ ਸਿਵਾਏ ਮੇਰੇ ਤੋਂ ਕੁਝ ਨਹੀਂ ਰੋਕਿਆ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਮੈਂ ਅਜਿਹਾ ਬੁਰਾ ਕੰਮ ਕਿਵੇਂ ਕਰ ਸਕਦਾ ਹਾਂ ਅਤੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਿਵੇਂ ਕਰ ਸਕਦਾ ਹਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.