19ਜਦੋਂ ਉਸਦੇ ਮਾਲਕ ਨੇ ਇਹ ਕਹਾਣੀ ਸੁਣੀ ਤਾਂ ਉਸਦੀ ਪਤਨੀ ਨੇ ਉਸਨੂੰ ਕਿਹਾ, “ਤੇਰੇ ਨੌਕਰ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ,” ਉਹ ਗੁੱਸੇ ਨਾਲ ਸੜ ਗਿਆ।
20ਯੋਸੇਫ਼ ਦੇ ਸੁਆਮੀ ਨੇ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ, ਇਹ ਉਹ ਥਾਂ ਸੀ ਜਿੱਥੇ ਰਾਜੇ ਦੇ ਸ਼ਾਹੀ ਕੈਦੀ ਸਨ। ਯੋਸੇਫ਼ ਉੱਥੇ ਕੈਦ ਵਿੱਚ ਰਿਹਾ।
21ਯਾਹਵੇਹ ਯੋਸੇਫ਼ ਦੇ ਨਾਲ ਸੀ ਕਿ ਉਸਨੇ ਉਸਨੂੰ ਦਿਆਲਤਾ ਦਿਖਾਈ ਅਤੇ ਉਸਨੇ ਕੈਦਖ਼ਾਨੇ ਦੇ ਦਰੋਗੇ ਦੀਆਂ ਨਜ਼ਰਾ ਵਿੱਚ ਦਯਾ ਪਾਈ।
22ਸੋ ਦਰੋਗੇ ਨੇ ਯੋਸੇਫ਼ ਨੂੰ ਕੈਦਖ਼ਾਨੇ ਦੇ ਸਾਰੇ ਬੰਦਿਆਂ ਤੇ ਜ਼ਿੰਮੇਵਾਰ ਠਹਿਰਾਇਆ ਅਤੇ ਜੋ ਕੁਝ ਉੱਥੇ ਕੀਤਾ ਗਿਆ ਸੀ ਉਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ।
23ਚੌਕੀਦਾਰ ਨੇ ਯੋਸੇਫ਼ ਦੀ ਦੇਖਭਾਲ ਵਿੱਚ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਯਾਹਵੇਹ ਯੋਸੇਫ਼ ਦੇ ਨਾਲ ਸੀ ਅਤੇ ਉਸ ਨੇ ਜੋ ਵੀ ਕੀਤਾ ਉਸ ਵਿੱਚ ਉਸ ਨੂੰ ਸਫ਼ਲਤਾ ਦਿੱਤੀ।