17ਤਦ ਉਸ ਨੇ ਉਸ ਨੂੰ ਇਹ ਕਹਾਣੀ ਸੁਣਾਈ, “ਉਹ ਇਬਰਾਨੀ ਨੌਕਰ ਜਿਸ ਨੂੰ ਤੂੰ ਸਾਡੇ ਕੋਲ ਲਿਆਇਆ ਸੀ ਉਹ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ ਸੀ।
18ਪਰ ਜਿਵੇਂ ਹੀ ਮੈਂ ਮਦਦ ਲਈ ਚਿੱਲਾਈ, ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਬਾਹਰ ਭੱਜ ਗਿਆ।”
19ਜਦੋਂ ਉਸਦੇ ਮਾਲਕ ਨੇ ਇਹ ਕਹਾਣੀ ਸੁਣੀ ਤਾਂ ਉਸਦੀ ਪਤਨੀ ਨੇ ਉਸਨੂੰ ਕਿਹਾ, “ਤੇਰੇ ਨੌਕਰ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ,” ਉਹ ਗੁੱਸੇ ਨਾਲ ਸੜ ਗਿਆ।
20ਯੋਸੇਫ਼ ਦੇ ਸੁਆਮੀ ਨੇ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ, ਇਹ ਉਹ ਥਾਂ ਸੀ ਜਿੱਥੇ ਰਾਜੇ ਦੇ ਸ਼ਾਹੀ ਕੈਦੀ ਸਨ। ਯੋਸੇਫ਼ ਉੱਥੇ ਕੈਦ ਵਿੱਚ ਰਿਹਾ।
21ਯਾਹਵੇਹ ਯੋਸੇਫ਼ ਦੇ ਨਾਲ ਸੀ ਕਿ ਉਸਨੇ ਉਸਨੂੰ ਦਿਆਲਤਾ ਦਿਖਾਈ ਅਤੇ ਉਸਨੇ ਕੈਦਖ਼ਾਨੇ ਦੇ ਦਰੋਗੇ ਦੀਆਂ ਨਜ਼ਰਾ ਵਿੱਚ ਦਯਾ ਪਾਈ।