23ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ, “ਹੇ ਆਦਾਹ ਅਤੇ ਜ਼ਿੱਲਾਹ, ਮੇਰੀ ਗੱਲ ਸੁਣੋ। ਹੇ ਲਾਮਕ ਦੀ ਪਤਨੀਓ, ਮੇਰੀਆਂ ਗੱਲਾਂ ਸੁਣੋ। ਮੈਂ ਇੱਕ ਆਦਮੀ ਨੂੰ ਜਿਸ ਨੇ ਮੈਨੂੰ ਜ਼ਖਮੀ ਕੀਤਾ ਸੀ ਮਾਰ ਦਿੱਤਾ ਹੈ, ਇੱਕ ਨੌਜਵਾਨ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ।
24ਜੇ ਕਾਇਨ ਦਾ ਬਦਲਾ ਸੱਤ ਗੁਣਾ ਵਾਰੀ ਹੈ, ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।”
25ਆਦਮ ਨੇ ਫੇਰ ਆਪਣੀ ਪਤਨੀ ਨਾਲ ਪਿਆਰ ਕੀਤਾ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸੇਥ ਰੱਖਿਆ, “ਪਰਮੇਸ਼ਵਰ ਨੇ ਮੈਨੂੰ ਹਾਬਲ ਦੀ ਥਾਂ ਇੱਕ ਹੋਰ ਬੱਚਾ ਦਿੱਤਾ ਹੈ ਕਿਉਂਕਿ ਕਾਇਨ ਨੇ ਉਹ ਨੂੰ ਮਾਰਿਆ ਸੀ।”
26ਸੇਥ ਦਾ ਵੀ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਅਨੋਸ਼ ਰੱਖਿਆ। ਉਸ ਸਮੇਂ ਲੋਕ ਯਾਹਵੇਹ ਦੇ ਨਾਮ ਨੂੰ ਪੁਕਾਰਣ ਲੱਗੇ।