ਉਤਪਤ 40

ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਆਪਣੇ ਪਦ ਉੱਤੇ ਬਹਾਲ ਕਰੇਗਾ ਅਤੇ ਤੂੰ ਫ਼ਿਰਾਊਨ ਦਾ ਪਿਆਲਾ ਉਹ ਦੇ ਹੱਥ ਵਿੱਚ ਦੇਵੇਂਗਾ, ਜਿਵੇਂ ਤੂੰ ਉਸ ਦੇ ਸਾਕੀ ਹੋਣ ਵੇਲੇ ਕਰਦਾ ਸੀ।

Genesis 40:13 (UKJV) Yet within three days shall Pharaoh lift up yours head, and restore you unto your place: and you shall deliver Pharaoh's cup into his hand, after the former manner when you were his butler.

11ਫ਼ਿਰਾਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਤੇ ਮੈਂ ਅੰਗੂਰ ਲੈ ਕੇ ਫ਼ਿਰਾਊਨ ਦੇ ਪਿਆਲੇ ਵਿੱਚ ਨਿਚੋੜ ਦਿੱਤੇ ਅਤੇ ਪਿਆਲਾ ਉਸ ਦੇ ਹੱਥ ਵਿੱਚ ਦੇ ਦਿੱਤਾ।”

12ਯੋਸੇਫ਼ ਨੇ ਉਸ ਨੂੰ ਕਿਹਾ, “ਇਸਦਾ ਅਰਥ ਇਹ ਹੈ ਕਿ ਤਿੰਨ ਸ਼ਾਖਾਵਾਂ ਤਿੰਨ ਦਿਨ ਹਨ।

13ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਆਪਣੇ ਪਦ ਉੱਤੇ ਬਹਾਲ ਕਰੇਗਾ ਅਤੇ ਤੂੰ ਫ਼ਿਰਾਊਨ ਦਾ ਪਿਆਲਾ ਉਹ ਦੇ ਹੱਥ ਵਿੱਚ ਦੇਵੇਂਗਾ, ਜਿਵੇਂ ਤੂੰ ਉਸ ਦੇ ਸਾਕੀ ਹੋਣ ਵੇਲੇ ਕਰਦਾ ਸੀ।

14ਪਰ ਜਦੋਂ ਸਭ ਕੁਝ ਤੁਹਾਡੇ ਨਾਲ ਠੀਕ ਹੋ ਜਾਵੇ, ਤਾਂ ਮੈਨੂੰ ਯਾਦ ਰੱਖੋ ਅਤੇ ਮੇਰੇ ਉੱਤੇ ਦਯਾ ਕਰੋ। ਫ਼ਿਰਾਊਨ ਕੋਲ ਮੇਰਾ ਜ਼ਿਕਰ ਕਰੋ ਅਤੇ ਮੈਨੂੰ ਇਸ ਕੈਦ ਵਿੱਚੋਂ ਬਾਹਰ ਕੱਢੋ।

15ਮੈਨੂੰ ਇਬਰਾਨੀਆਂ ਦੇ ਦੇਸ਼ ਤੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਅਤੇ ਇੱਥੇ ਵੀ ਮੈਂ ਅਜਿਹਾ ਕੁਝ ਨਹੀਂ ਕੀਤਾ ਜੋ ਕਾਲ ਕੋਠੜੀ ਵਿੱਚ ਪਾਉਣ ਦੇ ਲਾਇਕ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.