13ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਆਪਣੇ ਪਦ ਉੱਤੇ ਬਹਾਲ ਕਰੇਗਾ ਅਤੇ ਤੂੰ ਫ਼ਿਰਾਊਨ ਦਾ ਪਿਆਲਾ ਉਹ ਦੇ ਹੱਥ ਵਿੱਚ ਦੇਵੇਂਗਾ, ਜਿਵੇਂ ਤੂੰ ਉਸ ਦੇ ਸਾਕੀ ਹੋਣ ਵੇਲੇ ਕਰਦਾ ਸੀ।
14ਪਰ ਜਦੋਂ ਸਭ ਕੁਝ ਤੁਹਾਡੇ ਨਾਲ ਠੀਕ ਹੋ ਜਾਵੇ, ਤਾਂ ਮੈਨੂੰ ਯਾਦ ਰੱਖੋ ਅਤੇ ਮੇਰੇ ਉੱਤੇ ਦਯਾ ਕਰੋ। ਫ਼ਿਰਾਊਨ ਕੋਲ ਮੇਰਾ ਜ਼ਿਕਰ ਕਰੋ ਅਤੇ ਮੈਨੂੰ ਇਸ ਕੈਦ ਵਿੱਚੋਂ ਬਾਹਰ ਕੱਢੋ।
15ਮੈਨੂੰ ਇਬਰਾਨੀਆਂ ਦੇ ਦੇਸ਼ ਤੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਅਤੇ ਇੱਥੇ ਵੀ ਮੈਂ ਅਜਿਹਾ ਕੁਝ ਨਹੀਂ ਕੀਤਾ ਜੋ ਕਾਲ ਕੋਠੜੀ ਵਿੱਚ ਪਾਉਣ ਦੇ ਲਾਇਕ ਹੋਵੇ।”
16ਜਦੋਂ ਮੁੱਖ ਰਸੋਈਆ ਦੇ ਮੁਖੀ ਨੇ ਵੇਖਿਆ ਕਿ ਯੋਸੇਫ਼ ਨੇ ਚੰਗਾ ਅਰਥ ਦਿੱਤਾ ਹੈ ਤਾਂ ਉਸ ਨੇ ਯੋਸੇਫ਼ ਨੂੰ ਕਿਹਾ, “ਮੈਨੂੰ ਵੀ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ।
17ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਾਊਨ ਲਈ ਪਕਾਇਆ ਹੋਇਆ ਭੋਜਨ ਸੀ, ਪਰ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।”