ਉਤਪਤ 40

ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਾਊਨ ਲਈ ਪਕਾਇਆ ਹੋਇਆ ਭੋਜਨ ਸੀ, ਪਰ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।”

Genesis 40:17 (UKJV) And in the uppermost basket there was of all manner of baked food for Pharaoh; and the birds did eat them out of the basket upon my head.

15ਮੈਨੂੰ ਇਬਰਾਨੀਆਂ ਦੇ ਦੇਸ਼ ਤੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਅਤੇ ਇੱਥੇ ਵੀ ਮੈਂ ਅਜਿਹਾ ਕੁਝ ਨਹੀਂ ਕੀਤਾ ਜੋ ਕਾਲ ਕੋਠੜੀ ਵਿੱਚ ਪਾਉਣ ਦੇ ਲਾਇਕ ਹੋਵੇ।”

16ਜਦੋਂ ਮੁੱਖ ਰਸੋਈਆ ਦੇ ਮੁਖੀ ਨੇ ਵੇਖਿਆ ਕਿ ਯੋਸੇਫ਼ ਨੇ ਚੰਗਾ ਅਰਥ ਦਿੱਤਾ ਹੈ ਤਾਂ ਉਸ ਨੇ ਯੋਸੇਫ਼ ਨੂੰ ਕਿਹਾ, “ਮੈਨੂੰ ਵੀ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ।

17ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਾਊਨ ਲਈ ਪਕਾਇਆ ਹੋਇਆ ਭੋਜਨ ਸੀ, ਪਰ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।”

18ਯੋਸੇਫ਼ ਨੇ ਕਿਹਾ, “ਇਸਦਾ ਅਰਥ ਇਹ ਹੈ ਕਿ ਤਿੰਨ ਟੋਕਰੀਆਂ ਤਿੰਨ ਦਿਨ ਹਨ।

19ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰੇ ਸਿਰ ਨੂੰ ਉਤਾਰ ਦੇਵੇਗਾ ਅਤੇ ਤੇਰੇ ਸਰੀਰ ਨੂੰ ਖੰਭੇ ਉੱਤੇ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾ ਜਾਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.