ਉਤਪਤ 40

ਜਦੋਂ ਮੁੱਖ ਰਸੋਈਆ ਦੇ ਮੁਖੀ ਨੇ ਵੇਖਿਆ ਕਿ ਯੋਸੇਫ਼ ਨੇ ਚੰਗਾ ਅਰਥ ਦਿੱਤਾ ਹੈ ਤਾਂ ਉਸ ਨੇ ਯੋਸੇਫ਼ ਨੂੰ ਕਿਹਾ, “ਮੈਨੂੰ ਵੀ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ।

Genesis 40:16 (UKJV) When the chief baker saw that the interpretation was good, he said unto Joseph, I also was in my dream, and, behold, I had three white baskets on my head:

14ਪਰ ਜਦੋਂ ਸਭ ਕੁਝ ਤੁਹਾਡੇ ਨਾਲ ਠੀਕ ਹੋ ਜਾਵੇ, ਤਾਂ ਮੈਨੂੰ ਯਾਦ ਰੱਖੋ ਅਤੇ ਮੇਰੇ ਉੱਤੇ ਦਯਾ ਕਰੋ। ਫ਼ਿਰਾਊਨ ਕੋਲ ਮੇਰਾ ਜ਼ਿਕਰ ਕਰੋ ਅਤੇ ਮੈਨੂੰ ਇਸ ਕੈਦ ਵਿੱਚੋਂ ਬਾਹਰ ਕੱਢੋ।

15ਮੈਨੂੰ ਇਬਰਾਨੀਆਂ ਦੇ ਦੇਸ਼ ਤੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਅਤੇ ਇੱਥੇ ਵੀ ਮੈਂ ਅਜਿਹਾ ਕੁਝ ਨਹੀਂ ਕੀਤਾ ਜੋ ਕਾਲ ਕੋਠੜੀ ਵਿੱਚ ਪਾਉਣ ਦੇ ਲਾਇਕ ਹੋਵੇ।”

16ਜਦੋਂ ਮੁੱਖ ਰਸੋਈਆ ਦੇ ਮੁਖੀ ਨੇ ਵੇਖਿਆ ਕਿ ਯੋਸੇਫ਼ ਨੇ ਚੰਗਾ ਅਰਥ ਦਿੱਤਾ ਹੈ ਤਾਂ ਉਸ ਨੇ ਯੋਸੇਫ਼ ਨੂੰ ਕਿਹਾ, “ਮੈਨੂੰ ਵੀ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ।

17ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਾਊਨ ਲਈ ਪਕਾਇਆ ਹੋਇਆ ਭੋਜਨ ਸੀ, ਪਰ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।”

18ਯੋਸੇਫ਼ ਨੇ ਕਿਹਾ, “ਇਸਦਾ ਅਰਥ ਇਹ ਹੈ ਕਿ ਤਿੰਨ ਟੋਕਰੀਆਂ ਤਿੰਨ ਦਿਨ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.