20ਤੀਜੇ ਦਿਨ ਫ਼ਿਰਾਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਲਈ ਦਾਵਤ ਦਿੱਤੀ। ਉਸ ਨੇ ਆਪਣੇ ਅਧਿਕਾਰੀਆਂ ਦੇ ਸਾਹਮਣੇ ਮੁੱਖ ਸਾਕੀ ਅਤੇ ਰਸੋਈਏ ਦੇ ਮੁੱਖੀਏ ਦਾ ਸਿਰ ਉੱਚਾ ਕੀਤਾ।
21ਉਸ ਨੇ ਪ੍ਰਧਾਨ ਸਾਕੀ ਨੂੰ ਉਸ ਦੇ ਅਹੁਦੇ ਉੱਤੇ ਬਹਾਲ ਕੀਤਾ ਤਾਂ ਜੋ ਉਸ ਨੇ ਇੱਕ ਵਾਰ ਫਿਰ ਪਿਆਲਾ ਫ਼ਿਰਾਊਨ ਦੇ ਹੱਥ ਵਿੱਚ ਦਿੱਤਾ,
22ਪਰ ਉਸਨੇ ਰਸੋਈਏ ਦੇ ਮੁੱਖੀ ਨੂੰ ਫ਼ਾਸੀ ਦੇ ਦਿੱਤੀ ਜਿਵੇਂ ਯੋਸੇਫ਼ ਨੇ ਉਹਨਾਂ ਦੇ ਸੁਪਨਿਆਂ ਦਾ ਅਰਥ ਦੱਸਿਆ ਸੀ।
23ਸਾਕੀਆਂ ਦੇ ਮੁੱਖੀਏ ਨੇ ਯੋਸੇਫ਼ ਨੂੰ ਯਾਦ ਨਾ ਰੱਖਿਆ ਪਰ ਉਹ ਉਸਨੂੰ ਭੁੱਲ ਗਿਆ।