ਉਤਪਤ 40

ਉਸ ਨੇ ਪ੍ਰਧਾਨ ਸਾਕੀ ਨੂੰ ਉਸ ਦੇ ਅਹੁਦੇ ਉੱਤੇ ਬਹਾਲ ਕੀਤਾ ਤਾਂ ਜੋ ਉਸ ਨੇ ਇੱਕ ਵਾਰ ਫਿਰ ਪਿਆਲਾ ਫ਼ਿਰਾਊਨ ਦੇ ਹੱਥ ਵਿੱਚ ਦਿੱਤਾ,

Genesis 40:21 (UKJV) And he restored the chief butler unto his butlership again; and he gave the cup into Pharaoh's hand:

19ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰੇ ਸਿਰ ਨੂੰ ਉਤਾਰ ਦੇਵੇਗਾ ਅਤੇ ਤੇਰੇ ਸਰੀਰ ਨੂੰ ਖੰਭੇ ਉੱਤੇ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾ ਜਾਣਗੇ।”

20ਤੀਜੇ ਦਿਨ ਫ਼ਿਰਾਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਲਈ ਦਾਵਤ ਦਿੱਤੀ। ਉਸ ਨੇ ਆਪਣੇ ਅਧਿਕਾਰੀਆਂ ਦੇ ਸਾਹਮਣੇ ਮੁੱਖ ਸਾਕੀ ਅਤੇ ਰਸੋਈਏ ਦੇ ਮੁੱਖੀਏ ਦਾ ਸਿਰ ਉੱਚਾ ਕੀਤਾ।

21ਉਸ ਨੇ ਪ੍ਰਧਾਨ ਸਾਕੀ ਨੂੰ ਉਸ ਦੇ ਅਹੁਦੇ ਉੱਤੇ ਬਹਾਲ ਕੀਤਾ ਤਾਂ ਜੋ ਉਸ ਨੇ ਇੱਕ ਵਾਰ ਫਿਰ ਪਿਆਲਾ ਫ਼ਿਰਾਊਨ ਦੇ ਹੱਥ ਵਿੱਚ ਦਿੱਤਾ,

22ਪਰ ਉਸਨੇ ਰਸੋਈਏ ਦੇ ਮੁੱਖੀ ਨੂੰ ਫ਼ਾਸੀ ਦੇ ਦਿੱਤੀ ਜਿਵੇਂ ਯੋਸੇਫ਼ ਨੇ ਉਹਨਾਂ ਦੇ ਸੁਪਨਿਆਂ ਦਾ ਅਰਥ ਦੱਸਿਆ ਸੀ।

23ਸਾਕੀਆਂ ਦੇ ਮੁੱਖੀਏ ਨੇ ਯੋਸੇਫ਼ ਨੂੰ ਯਾਦ ਨਾ ਰੱਖਿਆ ਪਰ ਉਹ ਉਸਨੂੰ ਭੁੱਲ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.