ਉਤਪਤ 41

ਅਤੇ ਚੀਜ਼ਾਂ ਬਿਲਕੁਲ ਉਵੇਂ ਹੀ ਨਿੱਕਲੀਆਂ ਜਿਵੇਂ ਉਸਨੇ ਸਾਡੇ ਸੁਪਨਿਆਂ ਦਾ ਅਰਥ ਦੱਸਿਆ ਸੀ। ਮੈਂ ਆਪਣੀ ਸਥਿਤੀ ਉੱਤੇ ਬਹਾਲ ਹੋ ਗਿਆ, ਅਤੇ ਦੂਜੇ ਆਦਮੀ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ।”

Genesis 41:13 (UKJV) And it came to pass, as he interpreted to us, so it was; me he restored unto mine office, and him he hanged.

11ਉਸੇ ਰਾਤ ਸਾਡੇ ਵਿੱਚੋਂ ਹਰੇਕ ਨੇ ਇੱਕ ਸੁਪਨਾ ਵੇਖਿਆ ਅਤੇ ਹਰੇਕ ਸੁਪਨੇ ਦਾ ਆਪਣਾ ਅਰਥ ਸੀ।

12ਉੱਥੇ ਇੱਕ ਜਵਾਨ ਇਬਰਾਨੀ ਸਾਡੇ ਨਾਲ ਸੀ ਜੋ ਪਹਿਰੇਦਾਰਾਂ ਦੇ ਸਰਦਾਰ ਦਾ ਸੇਵਕ ਸੀ ਅਤੇ ਅਸੀਂ ਉਸਨੂੰ ਆਪਣੇ ਸੁਪਨੇ ਦੱਸੇ, ਉਸਨੇ ਸਾਡੇ ਲਈ ਉਹਨਾਂ ਦਾ ਅਰਥ ਦਿੱਤਾ, ਹਰ ਇੱਕ ਆਦਮੀ ਨੂੰ ਉਸਦੇ ਸੁਪਨੇ ਦੇ ਅਨੁਸਾਰ ਅਰਥ ਦੱਸਿਆ।

13ਅਤੇ ਚੀਜ਼ਾਂ ਬਿਲਕੁਲ ਉਵੇਂ ਹੀ ਨਿੱਕਲੀਆਂ ਜਿਵੇਂ ਉਸਨੇ ਸਾਡੇ ਸੁਪਨਿਆਂ ਦਾ ਅਰਥ ਦੱਸਿਆ ਸੀ। ਮੈਂ ਆਪਣੀ ਸਥਿਤੀ ਉੱਤੇ ਬਹਾਲ ਹੋ ਗਿਆ, ਅਤੇ ਦੂਜੇ ਆਦਮੀ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ।”

14ਤਾਂ ਫ਼ਿਰਾਊਨ ਨੇ ਯੋਸੇਫ਼ ਨੂੰ ਬੁਲਾਇਆ ਅਤੇ ਉਹ ਛੇਤੀ ਹੀ ਕੋਠੜੀ ਵਿੱਚੋਂ ਲਿਆਇਆ ਗਿਆ। ਉਹ ਹਜਾਮਤ ਕਰਕੇ ਅਤੇ ਬਸਤਰ ਬਦਲ ਕੇ ਫ਼ਿਰਾਊਨ ਦੇ ਕੋਲ ਅੰਦਰ ਆਇਆ।

15ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਮੈਂ ਇੱਕ ਸੁਪਨਾ ਵੇਖਿਆ ਹੈ ਅਤੇ ਕੋਈ ਵੀ ਇਸ ਦਾ ਅਰਥ ਨਹੀਂ ਦੱਸ ਸਕਦਾ, ਪਰ ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਪਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.