10ਇੱਕ ਵਾਰ ਫ਼ਿਰਾਊਨ ਨੂੰ ਆਪਣੇ ਸੇਵਕਾਂ ਉੱਤੇ ਗੁੱਸਾ ਆਇਆ ਅਤੇ ਉਸ ਨੇ ਮੈਨੂੰ ਅਤੇ ਮੁੱਖ ਰੋਟੀ ਵਾਲੇ ਨੂੰ ਪਹਿਰੇਦਾਰ ਦੇ ਸਰਦਾਰ ਦੇ ਘਰ ਵਿੱਚ ਕੈਦ ਕਰ ਦਿੱਤਾ।
11ਉਸੇ ਰਾਤ ਸਾਡੇ ਵਿੱਚੋਂ ਹਰੇਕ ਨੇ ਇੱਕ ਸੁਪਨਾ ਵੇਖਿਆ ਅਤੇ ਹਰੇਕ ਸੁਪਨੇ ਦਾ ਆਪਣਾ ਅਰਥ ਸੀ।
12ਉੱਥੇ ਇੱਕ ਜਵਾਨ ਇਬਰਾਨੀ ਸਾਡੇ ਨਾਲ ਸੀ ਜੋ ਪਹਿਰੇਦਾਰਾਂ ਦੇ ਸਰਦਾਰ ਦਾ ਸੇਵਕ ਸੀ ਅਤੇ ਅਸੀਂ ਉਸਨੂੰ ਆਪਣੇ ਸੁਪਨੇ ਦੱਸੇ, ਉਸਨੇ ਸਾਡੇ ਲਈ ਉਹਨਾਂ ਦਾ ਅਰਥ ਦਿੱਤਾ, ਹਰ ਇੱਕ ਆਦਮੀ ਨੂੰ ਉਸਦੇ ਸੁਪਨੇ ਦੇ ਅਨੁਸਾਰ ਅਰਥ ਦੱਸਿਆ।
13ਅਤੇ ਚੀਜ਼ਾਂ ਬਿਲਕੁਲ ਉਵੇਂ ਹੀ ਨਿੱਕਲੀਆਂ ਜਿਵੇਂ ਉਸਨੇ ਸਾਡੇ ਸੁਪਨਿਆਂ ਦਾ ਅਰਥ ਦੱਸਿਆ ਸੀ। ਮੈਂ ਆਪਣੀ ਸਥਿਤੀ ਉੱਤੇ ਬਹਾਲ ਹੋ ਗਿਆ, ਅਤੇ ਦੂਜੇ ਆਦਮੀ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ।”
14ਤਾਂ ਫ਼ਿਰਾਊਨ ਨੇ ਯੋਸੇਫ਼ ਨੂੰ ਬੁਲਾਇਆ ਅਤੇ ਉਹ ਛੇਤੀ ਹੀ ਕੋਠੜੀ ਵਿੱਚੋਂ ਲਿਆਇਆ ਗਿਆ। ਉਹ ਹਜਾਮਤ ਕਰਕੇ ਅਤੇ ਬਸਤਰ ਬਦਲ ਕੇ ਫ਼ਿਰਾਊਨ ਦੇ ਕੋਲ ਅੰਦਰ ਆਇਆ।