ਉਤਪਤ 41

ਤਦ ਸਾਕੀਆਂ ਦੇ ਮੁੱਖੀਏ ਨੇ ਫ਼ਿਰਾਊਨ ਨਾਲ ਇਹ ਗੱਲ ਕੀਤੀ, “ਅੱਜ ਮੈਨੂੰ ਆਪਣੀਆਂ ਕਮੀਆਂ ਯਾਦ ਆ ਰਹੀਆਂ ਹਨ।

Genesis 41:9 (UKJV) Then spoke the chief butler unto Pharaoh, saying, I do remember my faults this day:

7ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਤੰਦਰੁਸਤ ਅਤੇ ਭਰੇ ਹੋਏ ਸਿੱਟਿਆ ਨੂੰ ਨਿਗਲ ਲਿਆ, ਤਦ ਫ਼ਿਰਾਊਨ ਜਾਗ ਪਿਆ ਅਤੇ ਜਾਣਿਆ ਕਿ ਇਹ ਇੱਕ ਸੁਪਨਾ ਸੀ।

8ਸਵੇਰ ਨੂੰ ਉਹ ਦਾ ਮਨ ਘਬਰਾ ਗਿਆ, ਇਸ ਲਈ ਉਸ ਨੇ ਮਿਸਰ ਦੇ ਸਾਰੇ ਜਾਦੂਗਰਾਂ ਅਤੇ ਬੁੱਧਵਾਨਾਂ ਨੂੰ ਬੁਲਾਇਆ। ਫ਼ਿਰਾਊਨ ਨੇ ਉਹਨਾਂ ਨੂੰ ਆਪਣੇ ਸੁਪਨੇ ਦੱਸੇ, ਪਰ ਕੋਈ ਵੀ ਉਸ ਲਈ ਉਹਨਾਂ ਦਾ ਅਰਥ ਨਾ ਦੱਸ ਸਕਿਆ।

9ਤਦ ਸਾਕੀਆਂ ਦੇ ਮੁੱਖੀਏ ਨੇ ਫ਼ਿਰਾਊਨ ਨਾਲ ਇਹ ਗੱਲ ਕੀਤੀ, “ਅੱਜ ਮੈਨੂੰ ਆਪਣੀਆਂ ਕਮੀਆਂ ਯਾਦ ਆ ਰਹੀਆਂ ਹਨ।

10ਇੱਕ ਵਾਰ ਫ਼ਿਰਾਊਨ ਨੂੰ ਆਪਣੇ ਸੇਵਕਾਂ ਉੱਤੇ ਗੁੱਸਾ ਆਇਆ ਅਤੇ ਉਸ ਨੇ ਮੈਨੂੰ ਅਤੇ ਮੁੱਖ ਰੋਟੀ ਵਾਲੇ ਨੂੰ ਪਹਿਰੇਦਾਰ ਦੇ ਸਰਦਾਰ ਦੇ ਘਰ ਵਿੱਚ ਕੈਦ ਕਰ ਦਿੱਤਾ।

11ਉਸੇ ਰਾਤ ਸਾਡੇ ਵਿੱਚੋਂ ਹਰੇਕ ਨੇ ਇੱਕ ਸੁਪਨਾ ਵੇਖਿਆ ਅਤੇ ਹਰੇਕ ਸੁਪਨੇ ਦਾ ਆਪਣਾ ਅਰਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.