8ਭਾਵੇਂ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਪਛਾਣਿਆ ਪਰ ਉਹਨਾਂ ਨੇ ਉਸ ਨੂੰ ਨਾ ਪਛਾਣਿਆ।
9ਤਦ ਯੋਸੇਫ਼ ਨੇ ਉਹਨਾਂ ਬਾਰੇ ਆਪਣੇ ਸੁਪਨੇ ਚੇਤੇ ਕੀਤੇ ਅਤੇ ਉਹਨਾਂ ਨੂੰ ਆਖਿਆ, ਤੁਸੀਂ ਜਾਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ।
10ਉਹਨਾਂ ਨੇ ਉੱਤਰ ਦਿੱਤਾ, “ਨਹੀਂ, ਮੇਰੇ ਮਾਲਕ! ਤੁਹਾਡੇ ਸੇਵਕ ਭੋਜਨ ਖਰੀਦਣ ਆਏ ਹਨ।
11ਅਸੀਂ ਸਾਰੇ ਇੱਕੋ ਮਨੁੱਖ ਦੇ ਪੁੱਤਰ ਹਾਂ। ਤੇਰੇ ਸੇਵਕ ਇਮਾਨਦਾਰ ਹਨ, ਜਾਸੂਸ ਨਹੀਂ ਹਾਂ।”
12ਉਸ ਨੇ ਉਹਨਾਂ ਨੂੰ ਕਿਹਾ, “ਨਹੀਂ! ਤੁਸੀਂ ਇਹ ਦੇਖਣ ਆਏ ਹੋ ਕਿ ਸਾਡੀ ਧਰਤੀ ਕਿੰਨੀ ਕਮਜ਼ੋਰ ਹੋ ਗਈ ਹੈ।”