9ਤਦ ਯੋਸੇਫ਼ ਨੇ ਉਹਨਾਂ ਬਾਰੇ ਆਪਣੇ ਸੁਪਨੇ ਚੇਤੇ ਕੀਤੇ ਅਤੇ ਉਹਨਾਂ ਨੂੰ ਆਖਿਆ, ਤੁਸੀਂ ਜਾਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ।
10ਉਹਨਾਂ ਨੇ ਉੱਤਰ ਦਿੱਤਾ, “ਨਹੀਂ, ਮੇਰੇ ਮਾਲਕ! ਤੁਹਾਡੇ ਸੇਵਕ ਭੋਜਨ ਖਰੀਦਣ ਆਏ ਹਨ।
11ਅਸੀਂ ਸਾਰੇ ਇੱਕੋ ਮਨੁੱਖ ਦੇ ਪੁੱਤਰ ਹਾਂ। ਤੇਰੇ ਸੇਵਕ ਇਮਾਨਦਾਰ ਹਨ, ਜਾਸੂਸ ਨਹੀਂ ਹਾਂ।”
12ਉਸ ਨੇ ਉਹਨਾਂ ਨੂੰ ਕਿਹਾ, “ਨਹੀਂ! ਤੁਸੀਂ ਇਹ ਦੇਖਣ ਆਏ ਹੋ ਕਿ ਸਾਡੀ ਧਰਤੀ ਕਿੰਨੀ ਕਮਜ਼ੋਰ ਹੋ ਗਈ ਹੈ।”
13ਪਰ ਉਹਨਾਂ ਨੇ ਉੱਤਰ ਦਿੱਤਾ, “ਤੇਰੇ ਸੇਵਕ ਬਾਰਾਂ ਭਰਾ ਹਨ ਅਤੇ ਇੱਕੋ ਹੀ ਮਨੁੱਖ ਦੇ ਪੁੱਤਰ ਹਾਂ, ਜੋ ਕਨਾਨ ਦੇਸ਼ ਵਿੱਚ ਰਹਿੰਦਾ ਸੀ। ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਹੈ, ਅਤੇ ਇੱਕ ਨਹੀਂ ਰਿਹਾ।”