ਉਤਪਤ 42

ਪਰ ਉਹਨਾਂ ਨੇ ਉੱਤਰ ਦਿੱਤਾ, “ਤੇਰੇ ਸੇਵਕ ਬਾਰਾਂ ਭਰਾ ਹਨ ਅਤੇ ਇੱਕੋ ਹੀ ਮਨੁੱਖ ਦੇ ਪੁੱਤਰ ਹਾਂ, ਜੋ ਕਨਾਨ ਦੇਸ਼ ਵਿੱਚ ਰਹਿੰਦਾ ਸੀ। ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਹੈ, ਅਤੇ ਇੱਕ ਨਹੀਂ ਰਿਹਾ।”

Genesis 42:13 (UKJV) And they said, Your servants are twelve brethren, the sons of one man in the land of Canaan; and, behold, the youngest is this day with our father, and one is not.

11ਅਸੀਂ ਸਾਰੇ ਇੱਕੋ ਮਨੁੱਖ ਦੇ ਪੁੱਤਰ ਹਾਂ। ਤੇਰੇ ਸੇਵਕ ਇਮਾਨਦਾਰ ਹਨ, ਜਾਸੂਸ ਨਹੀਂ ਹਾਂ।”

12ਉਸ ਨੇ ਉਹਨਾਂ ਨੂੰ ਕਿਹਾ, “ਨਹੀਂ! ਤੁਸੀਂ ਇਹ ਦੇਖਣ ਆਏ ਹੋ ਕਿ ਸਾਡੀ ਧਰਤੀ ਕਿੰਨੀ ਕਮਜ਼ੋਰ ਹੋ ਗਈ ਹੈ।”

13ਪਰ ਉਹਨਾਂ ਨੇ ਉੱਤਰ ਦਿੱਤਾ, “ਤੇਰੇ ਸੇਵਕ ਬਾਰਾਂ ਭਰਾ ਹਨ ਅਤੇ ਇੱਕੋ ਹੀ ਮਨੁੱਖ ਦੇ ਪੁੱਤਰ ਹਾਂ, ਜੋ ਕਨਾਨ ਦੇਸ਼ ਵਿੱਚ ਰਹਿੰਦਾ ਸੀ। ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਹੈ, ਅਤੇ ਇੱਕ ਨਹੀਂ ਰਿਹਾ।”

14ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਤੁਸੀਂ ਜਾਸੂਸ ਹੋ!

15ਅਤੇ ਇਸ ਤਰ੍ਹਾਂ ਤੁਹਾਡੀ ਪਰਖ ਕੀਤੀ ਜਾਵੇਗੀ, ਫ਼ਿਰਾਊਨ ਦੇ ਜੀਵਨ ਦੀ ਸਹੁੰ ਤੁਸੀਂ ਇਸ ਥਾਂ ਨੂੰ ਛੱਡ ਕੇ ਨਹੀਂ ਜਾਵੋਂਗੇ ਜਦੋਂ ਤੱਕ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆਉਂਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.