35ਜਦੋਂ ਉਹ ਆਪਣੀਆਂ ਬੋਰੀਆਂ ਖਾਲੀ ਕਰ ਰਹੇ ਸਨ ਤਾਂ ਹਰ ਇੱਕ ਆਦਮੀ ਦੀ ਬੋਰੀ ਵਿੱਚ ਚਾਂਦੀ ਦੀ ਥੈਲੀ ਸੀ। ਜਦੋਂ ਉਹਨਾਂ ਅਤੇ ਉਹਨਾਂ ਦੇ ਪਿਤਾ ਨੇ ਪੈਸਿਆਂ ਦੇ ਥੈਲੇ ਦੇਖੇ ਤਾਂ ਉਹ ਡਰ ਗਏ।
36ਉਹਨਾਂ ਦੇ ਪਿਤਾ ਯਾਕੋਬ ਨੇ ਉਹਨਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਬੱਚਿਆਂ ਤੋਂ ਵਾਂਝਾ ਕੀਤਾ ਹੈ। ਯੋਸੇਫ਼ ਨਹੀਂ ਰਿਹਾ ਅਤੇ ਸ਼ਿਮਓਨ ਨਹੀਂ ਰਿਹਾ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲੈਣਾ ਚਾਹੁੰਦੇ ਹੋ ਇਹ ਸਭ ਕੁਝ ਮੇਰੇ ਹੀ ਵਿਰੁੱਧ ਹੋ ਰਿਹਾ ਹੈ!”
37ਤਦ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਜੇਕਰ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਤਾਂ ਤੁਸੀਂ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਣਾ। ਤੂੰ ਉਸਨੂੰ ਮੇਰੇ ਨਾਲ ਭੇਜ ਦੇ ਅਤੇ ਮੈਂ ਉਸਨੂੰ ਵਾਪਸ ਲਿਆਵਾਂਗਾ।”
38ਪਰ ਯਾਕੋਬ ਨੇ ਆਖਿਆ, “ਮੇਰਾ ਪੁੱਤਰ ਤੇਰੇ ਨਾਲ ਉੱਥੇ ਨਹੀਂ ਜਾਵੇਗਾ। ਉਸਦਾ ਭਰਾ ਮਰ ਗਿਆ ਹੈ ਅਤੇ ਉਹ ਇਕੱਲਾ ਬਚਿਆ ਹੈ। ਜੇ ਰਾਸਤੇ ਵਿੱਚ ਕੋਈ ਬਿਪਤਾ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।”