ਉਤਪਤ 42

ਉਹਨਾਂ ਦੇ ਪਿਤਾ ਯਾਕੋਬ ਨੇ ਉਹਨਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਬੱਚਿਆਂ ਤੋਂ ਵਾਂਝਾ ਕੀਤਾ ਹੈ। ਯੋਸੇਫ਼ ਨਹੀਂ ਰਿਹਾ ਅਤੇ ਸ਼ਿਮਓਨ ਨਹੀਂ ਰਿਹਾ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲੈਣਾ ਚਾਹੁੰਦੇ ਹੋ ਇਹ ਸਭ ਕੁਝ ਮੇਰੇ ਹੀ ਵਿਰੁੱਧ ਹੋ ਰਿਹਾ ਹੈ!”

Genesis 42:36 (UKJV) And Jacob their father said unto them, Me have all of you bereaved of my children: Joseph is not, and Simeon is not, and all of you will take Benjamin away: all these things are against me.

34ਪਰ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਜਾਣ ਜਾਵਾਂ ਕਿ ਤੁਸੀਂ ਜਾਸੂਸ ਨਹੀਂ ਸਗੋਂ ਇਮਾਨਦਾਰ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ ਅਤੇ ਤੂੰ ਦੇਸ਼ ਵਿੱਚ ਵਪਾਰ ਕਰ ਸਕਦਾ ਹੈ।’ ”

35ਜਦੋਂ ਉਹ ਆਪਣੀਆਂ ਬੋਰੀਆਂ ਖਾਲੀ ਕਰ ਰਹੇ ਸਨ ਤਾਂ ਹਰ ਇੱਕ ਆਦਮੀ ਦੀ ਬੋਰੀ ਵਿੱਚ ਚਾਂਦੀ ਦੀ ਥੈਲੀ ਸੀ। ਜਦੋਂ ਉਹਨਾਂ ਅਤੇ ਉਹਨਾਂ ਦੇ ਪਿਤਾ ਨੇ ਪੈਸਿਆਂ ਦੇ ਥੈਲੇ ਦੇਖੇ ਤਾਂ ਉਹ ਡਰ ਗਏ।

36ਉਹਨਾਂ ਦੇ ਪਿਤਾ ਯਾਕੋਬ ਨੇ ਉਹਨਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਬੱਚਿਆਂ ਤੋਂ ਵਾਂਝਾ ਕੀਤਾ ਹੈ। ਯੋਸੇਫ਼ ਨਹੀਂ ਰਿਹਾ ਅਤੇ ਸ਼ਿਮਓਨ ਨਹੀਂ ਰਿਹਾ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲੈਣਾ ਚਾਹੁੰਦੇ ਹੋ ਇਹ ਸਭ ਕੁਝ ਮੇਰੇ ਹੀ ਵਿਰੁੱਧ ਹੋ ਰਿਹਾ ਹੈ!”

37ਤਦ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਜੇਕਰ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਤਾਂ ਤੁਸੀਂ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਣਾ। ਤੂੰ ਉਸਨੂੰ ਮੇਰੇ ਨਾਲ ਭੇਜ ਦੇ ਅਤੇ ਮੈਂ ਉਸਨੂੰ ਵਾਪਸ ਲਿਆਵਾਂਗਾ।”

38ਪਰ ਯਾਕੋਬ ਨੇ ਆਖਿਆ, “ਮੇਰਾ ਪੁੱਤਰ ਤੇਰੇ ਨਾਲ ਉੱਥੇ ਨਹੀਂ ਜਾਵੇਗਾ। ਉਸਦਾ ਭਰਾ ਮਰ ਗਿਆ ਹੈ ਅਤੇ ਉਹ ਇਕੱਲਾ ਬਚਿਆ ਹੈ। ਜੇ ਰਾਸਤੇ ਵਿੱਚ ਕੋਈ ਬਿਪਤਾ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.