ਉਤਪਤ 42

ਪਰ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਜਾਣ ਜਾਵਾਂ ਕਿ ਤੁਸੀਂ ਜਾਸੂਸ ਨਹੀਂ ਸਗੋਂ ਇਮਾਨਦਾਰ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ ਅਤੇ ਤੂੰ ਦੇਸ਼ ਵਿੱਚ ਵਪਾਰ ਕਰ ਸਕਦਾ ਹੈ।’ ”

Genesis 42:34 (UKJV) And bring your youngest brother unto me: then shall I know that all of you are no spies, but that all of you are true men: so will I deliver you your brother, and all of you shall trade in the land.

32ਅਸੀਂ ਬਾਰਾਂ ਭਰਾ ਇੱਕ ਪਿਤਾ ਦੇ ਪੁੱਤਰ ਹਾਂ। ਇੱਕ ਨਹੀਂ ਰਿਹਾ ਅਤੇ ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਕਨਾਨ ਵਿੱਚ ਹੈ।’

33“ਤਦ ਉਸ ਮਨੁੱਖ ਨੇ ਜਿਹੜਾ ਧਰਤੀ ਦਾ ਮਾਲਕ ਹੈ ਸਾਨੂੰ ਕਿਹਾ, ‘ਮੈਂ ਇਸ ਤਰ੍ਹਾਂ ਜਾਣ ਲਵਾਂਗਾ ਕਿ ਤੁਸੀਂ ਇਮਾਨਦਾਰ ਹੋ ਕਿ ਨਹੀਂ, ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਦਿਓ ਅਤੇ ਆਪਣੇ ਭੁੱਖੇ ਘਰਾਂ ਲਈ ਭੋਜਨ ਲੈ ਕੇ ਜਾਓ।

34ਪਰ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਜਾਣ ਜਾਵਾਂ ਕਿ ਤੁਸੀਂ ਜਾਸੂਸ ਨਹੀਂ ਸਗੋਂ ਇਮਾਨਦਾਰ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ ਅਤੇ ਤੂੰ ਦੇਸ਼ ਵਿੱਚ ਵਪਾਰ ਕਰ ਸਕਦਾ ਹੈ।’ ”

35ਜਦੋਂ ਉਹ ਆਪਣੀਆਂ ਬੋਰੀਆਂ ਖਾਲੀ ਕਰ ਰਹੇ ਸਨ ਤਾਂ ਹਰ ਇੱਕ ਆਦਮੀ ਦੀ ਬੋਰੀ ਵਿੱਚ ਚਾਂਦੀ ਦੀ ਥੈਲੀ ਸੀ। ਜਦੋਂ ਉਹਨਾਂ ਅਤੇ ਉਹਨਾਂ ਦੇ ਪਿਤਾ ਨੇ ਪੈਸਿਆਂ ਦੇ ਥੈਲੇ ਦੇਖੇ ਤਾਂ ਉਹ ਡਰ ਗਏ।

36ਉਹਨਾਂ ਦੇ ਪਿਤਾ ਯਾਕੋਬ ਨੇ ਉਹਨਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਬੱਚਿਆਂ ਤੋਂ ਵਾਂਝਾ ਕੀਤਾ ਹੈ। ਯੋਸੇਫ਼ ਨਹੀਂ ਰਿਹਾ ਅਤੇ ਸ਼ਿਮਓਨ ਨਹੀਂ ਰਿਹਾ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲੈਣਾ ਚਾਹੁੰਦੇ ਹੋ ਇਹ ਸਭ ਕੁਝ ਮੇਰੇ ਹੀ ਵਿਰੁੱਧ ਹੋ ਰਿਹਾ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.