ਉਤਪਤ 42

“ਤਦ ਉਸ ਮਨੁੱਖ ਨੇ ਜਿਹੜਾ ਧਰਤੀ ਦਾ ਮਾਲਕ ਹੈ ਸਾਨੂੰ ਕਿਹਾ, ‘ਮੈਂ ਇਸ ਤਰ੍ਹਾਂ ਜਾਣ ਲਵਾਂਗਾ ਕਿ ਤੁਸੀਂ ਇਮਾਨਦਾਰ ਹੋ ਕਿ ਨਹੀਂ, ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਦਿਓ ਅਤੇ ਆਪਣੇ ਭੁੱਖੇ ਘਰਾਂ ਲਈ ਭੋਜਨ ਲੈ ਕੇ ਜਾਓ।

Genesis 42:33 (UKJV) And the man, the lord of the country, said unto us, Hereby shall I know that all of you are true men; leave one of your brethren here with me, and take food for the famine of your households, and be gone:

31ਪਰ ਅਸੀਂ ਉਹ ਨੂੰ ਆਖਿਆ, ‘ਅਸੀਂ ਨੇਕ ਆਦਮੀ ਹਾਂ; ਅਸੀਂ ਜਾਸੂਸ ਨਹੀਂ ਹਾਂ।

32ਅਸੀਂ ਬਾਰਾਂ ਭਰਾ ਇੱਕ ਪਿਤਾ ਦੇ ਪੁੱਤਰ ਹਾਂ। ਇੱਕ ਨਹੀਂ ਰਿਹਾ ਅਤੇ ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਕਨਾਨ ਵਿੱਚ ਹੈ।’

33“ਤਦ ਉਸ ਮਨੁੱਖ ਨੇ ਜਿਹੜਾ ਧਰਤੀ ਦਾ ਮਾਲਕ ਹੈ ਸਾਨੂੰ ਕਿਹਾ, ‘ਮੈਂ ਇਸ ਤਰ੍ਹਾਂ ਜਾਣ ਲਵਾਂਗਾ ਕਿ ਤੁਸੀਂ ਇਮਾਨਦਾਰ ਹੋ ਕਿ ਨਹੀਂ, ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਦਿਓ ਅਤੇ ਆਪਣੇ ਭੁੱਖੇ ਘਰਾਂ ਲਈ ਭੋਜਨ ਲੈ ਕੇ ਜਾਓ।

34ਪਰ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਜਾਣ ਜਾਵਾਂ ਕਿ ਤੁਸੀਂ ਜਾਸੂਸ ਨਹੀਂ ਸਗੋਂ ਇਮਾਨਦਾਰ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ ਅਤੇ ਤੂੰ ਦੇਸ਼ ਵਿੱਚ ਵਪਾਰ ਕਰ ਸਕਦਾ ਹੈ।’ ”

35ਜਦੋਂ ਉਹ ਆਪਣੀਆਂ ਬੋਰੀਆਂ ਖਾਲੀ ਕਰ ਰਹੇ ਸਨ ਤਾਂ ਹਰ ਇੱਕ ਆਦਮੀ ਦੀ ਬੋਰੀ ਵਿੱਚ ਚਾਂਦੀ ਦੀ ਥੈਲੀ ਸੀ। ਜਦੋਂ ਉਹਨਾਂ ਅਤੇ ਉਹਨਾਂ ਦੇ ਪਿਤਾ ਨੇ ਪੈਸਿਆਂ ਦੇ ਥੈਲੇ ਦੇਖੇ ਤਾਂ ਉਹ ਡਰ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.