ਉਤਪਤ 42

ਪਰ ਅਸੀਂ ਉਹ ਨੂੰ ਆਖਿਆ, ‘ਅਸੀਂ ਨੇਕ ਆਦਮੀ ਹਾਂ; ਅਸੀਂ ਜਾਸੂਸ ਨਹੀਂ ਹਾਂ।

Genesis 42:31 (UKJV) And we said unto him, We are true men; we are no spies:

29ਜਦੋਂ ਉਹ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਦੇ ਕੋਲ ਆਏ, ਤਾਂ ਜੋ ਕੁਝ ਉਹਨਾਂ ਨਾਲ ਵਾਪਰਿਆ ਸੀ, ਉਹ ਉਸ ਨੂੰ ਦੱਸਿਆ। ਉਹਨਾਂ ਨੇ ਆਖਿਆ,

30“ਉਹ ਮਨੁੱਖ ਜਿਹੜਾ ਧਰਤੀ ਦਾ ਮਾਲਕ ਹੈ ਸਾਡੇ ਨਾਲ ਸਖ਼ਤੀ ਨਾਲ ਬੋਲਿਆ ਅਤੇ ਸਾਡੇ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਅਸੀਂ ਧਰਤੀ ਦੀ ਜਾਸੂਸੀ ਕਰ ਰਹੇ ਹਾਂ।

31ਪਰ ਅਸੀਂ ਉਹ ਨੂੰ ਆਖਿਆ, ‘ਅਸੀਂ ਨੇਕ ਆਦਮੀ ਹਾਂ; ਅਸੀਂ ਜਾਸੂਸ ਨਹੀਂ ਹਾਂ।

32ਅਸੀਂ ਬਾਰਾਂ ਭਰਾ ਇੱਕ ਪਿਤਾ ਦੇ ਪੁੱਤਰ ਹਾਂ। ਇੱਕ ਨਹੀਂ ਰਿਹਾ ਅਤੇ ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਕਨਾਨ ਵਿੱਚ ਹੈ।’

33“ਤਦ ਉਸ ਮਨੁੱਖ ਨੇ ਜਿਹੜਾ ਧਰਤੀ ਦਾ ਮਾਲਕ ਹੈ ਸਾਨੂੰ ਕਿਹਾ, ‘ਮੈਂ ਇਸ ਤਰ੍ਹਾਂ ਜਾਣ ਲਵਾਂਗਾ ਕਿ ਤੁਸੀਂ ਇਮਾਨਦਾਰ ਹੋ ਕਿ ਨਹੀਂ, ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਦਿਓ ਅਤੇ ਆਪਣੇ ਭੁੱਖੇ ਘਰਾਂ ਲਈ ਭੋਜਨ ਲੈ ਕੇ ਜਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.