ਉਤਪਤ 42

ਜਦੋਂ ਉਹ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਦੇ ਕੋਲ ਆਏ, ਤਾਂ ਜੋ ਕੁਝ ਉਹਨਾਂ ਨਾਲ ਵਾਪਰਿਆ ਸੀ, ਉਹ ਉਸ ਨੂੰ ਦੱਸਿਆ। ਉਹਨਾਂ ਨੇ ਆਖਿਆ,

Genesis 42:29 (UKJV) And they came unto Jacob their father unto the land of Canaan, and told him all that befell unto them; saying,

27ਜਿੱਥੇ ਉਹ ਰਾਤ ਲਈ ਰੁਕੇ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣੇ ਗਧੇ ਨੂੰ ਚਾਰਾ ਲੈਣ ਲਈ ਆਪਣੀ ਬੋਰੀ ਖੋਲ੍ਹੀ ਅਤੇ ਉਸ ਨੇ ਆਪਣੀ ਬੋਰੀ ਦੇ ਮੂੰਹ ਵਿੱਚ ਆਪਣੀ ਚਾਂਦੀ ਦੇਖੀ।

28ਉਸ ਨੇ ਆਪਣੇ ਭਰਾਵਾਂ ਨੂੰ ਕਿਹਾ, “ਮੇਰੀ ਚਾਂਦੀ ਵਾਪਸ ਕਰ ਦਿੱਤੀ ਗਈ ਹੈ। ਇਹ ਮੇਰੀ ਬੋਰੀ ਵਿੱਚ ਹੈ।” ਉਹਨਾਂ ਦੇ ਦਿਲ ਡੁੱਬ ਗਏ ਅਤੇ ਉਹ ਕੰਬਦੇ ਹੋਏ ਇੱਕ-ਦੂਜੇ ਵੱਲ ਮੁੜੇ ਅਤੇ ਕਹਿਣ ਲੱਗੇ, “ਇਹ ਕੀ ਹੈ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹੈ?”

29ਜਦੋਂ ਉਹ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਦੇ ਕੋਲ ਆਏ, ਤਾਂ ਜੋ ਕੁਝ ਉਹਨਾਂ ਨਾਲ ਵਾਪਰਿਆ ਸੀ, ਉਹ ਉਸ ਨੂੰ ਦੱਸਿਆ। ਉਹਨਾਂ ਨੇ ਆਖਿਆ,

30“ਉਹ ਮਨੁੱਖ ਜਿਹੜਾ ਧਰਤੀ ਦਾ ਮਾਲਕ ਹੈ ਸਾਡੇ ਨਾਲ ਸਖ਼ਤੀ ਨਾਲ ਬੋਲਿਆ ਅਤੇ ਸਾਡੇ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਅਸੀਂ ਧਰਤੀ ਦੀ ਜਾਸੂਸੀ ਕਰ ਰਹੇ ਹਾਂ।

31ਪਰ ਅਸੀਂ ਉਹ ਨੂੰ ਆਖਿਆ, ‘ਅਸੀਂ ਨੇਕ ਆਦਮੀ ਹਾਂ; ਅਸੀਂ ਜਾਸੂਸ ਨਹੀਂ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.