ਉਤਪਤ 42

ਜਿੱਥੇ ਉਹ ਰਾਤ ਲਈ ਰੁਕੇ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣੇ ਗਧੇ ਨੂੰ ਚਾਰਾ ਲੈਣ ਲਈ ਆਪਣੀ ਬੋਰੀ ਖੋਲ੍ਹੀ ਅਤੇ ਉਸ ਨੇ ਆਪਣੀ ਬੋਰੀ ਦੇ ਮੂੰਹ ਵਿੱਚ ਆਪਣੀ ਚਾਂਦੀ ਦੇਖੀ।

Genesis 42:27 (UKJV) And as one of them opened his sack to give his ass animal food in the inn, he espied his money; for, behold, it was in his sack's mouth.

25ਯੋਸੇਫ਼ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਥੈਲੇ ਅਨਾਜ ਨਾਲ ਭਰ ਦੇਣ, ਹਰੇਕ ਮਨੁੱਖ ਦੀ ਚਾਂਦੀ ਉਸ ਦੇ ਬੋਰੇ ਵਿੱਚ ਵਾਪਸ ਰੱਖਣ ਅਤੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਸਮਾਨ ਦੇਣ।

26ਇਸ ਤੋਂ ਬਾਅਦ ਉਹ ਆਪਣੇ ਖੋਤਿਆਂ ਉੱਤੇ ਅਨਾਜ ਲੱਦ ਕੇ ਚਲੇ ਗਏ।

27ਜਿੱਥੇ ਉਹ ਰਾਤ ਲਈ ਰੁਕੇ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣੇ ਗਧੇ ਨੂੰ ਚਾਰਾ ਲੈਣ ਲਈ ਆਪਣੀ ਬੋਰੀ ਖੋਲ੍ਹੀ ਅਤੇ ਉਸ ਨੇ ਆਪਣੀ ਬੋਰੀ ਦੇ ਮੂੰਹ ਵਿੱਚ ਆਪਣੀ ਚਾਂਦੀ ਦੇਖੀ।

28ਉਸ ਨੇ ਆਪਣੇ ਭਰਾਵਾਂ ਨੂੰ ਕਿਹਾ, “ਮੇਰੀ ਚਾਂਦੀ ਵਾਪਸ ਕਰ ਦਿੱਤੀ ਗਈ ਹੈ। ਇਹ ਮੇਰੀ ਬੋਰੀ ਵਿੱਚ ਹੈ।” ਉਹਨਾਂ ਦੇ ਦਿਲ ਡੁੱਬ ਗਏ ਅਤੇ ਉਹ ਕੰਬਦੇ ਹੋਏ ਇੱਕ-ਦੂਜੇ ਵੱਲ ਮੁੜੇ ਅਤੇ ਕਹਿਣ ਲੱਗੇ, “ਇਹ ਕੀ ਹੈ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹੈ?”

29ਜਦੋਂ ਉਹ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਦੇ ਕੋਲ ਆਏ, ਤਾਂ ਜੋ ਕੁਝ ਉਹਨਾਂ ਨਾਲ ਵਾਪਰਿਆ ਸੀ, ਉਹ ਉਸ ਨੂੰ ਦੱਸਿਆ। ਉਹਨਾਂ ਨੇ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.