ਉਤਪਤ 43

ਮੈਂ ਆਪ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਦਾ ਹਾਂ। ਤੁਸੀਂ ਮੈਨੂੰ ਉਸ ਲਈ ਨਿੱਜੀ ਤੌਰ ਉੱਤੇ ਜ਼ਿੰਮੇਵਾਰ ਠਹਿਰਾ ਸਕਦੇ ਹੋ। ਜੇ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਅਤੇ ਇੱਥੇ ਤੁਹਾਡੇ ਸਾਹਮਣੇ ਖੜ੍ਹਾ ਨਾ ਕੀਤਾ, ਤਾਂ ਮੈਂ ਸਾਰੀ ਉਮਰ ਤੁਹਾਡੇ ਅੱਗੇ ਦੋਸ਼ ਝੱਲਾਂਗਾ।

Genesis 43:9 (UKJV) I will be guarantor for him; of my hand shall you require him: if I bring him not unto you, and set him before you, then let me bear the blame for ever:

7ਉਹਨਾਂ ਨੇ ਉੱਤਰ ਦਿੱਤਾ, “ਉਸ ਆਦਮੀ ਨੇ ਸਾਡੇ ਬਾਰੇ ਅਤੇ ਸਾਡੇ ਪਰਿਵਾਰ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ। ‘ਕੀ ਤੁਹਾਡੇ ਪਿਤਾ ਜੀ ਅਜੇ ਵੀ ਜਿਉਂਦਾ ਹਨ?’ ਉਸ ਨੇ ਸਾਨੂੰ ਪੁੱਛਿਆ। ‘ਕੀ ਤੁਹਾਡਾ ਕੋਈ ਹੋਰ ਭਰਾ ਹੈ?’ ਅਸੀਂ ਸਿਰਫ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਸਾਨੂੰ ਕਿਵੇਂ ਪਤਾ ਲੱਗਾ ਕਿ ਉਹ ਕਹੇਗਾ, ‘ਆਪਣੇ ਭਰਾ ਨੂੰ ਇੱਥੇ ਲਿਆਓ’?”

8ਤਦ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਲੜਕੇ ਨੂੰ ਮੇਰੇ ਨਾਲ ਭੇਜ ਅਤੇ ਅਸੀਂ ਉਸੇ ਵੇਲੇ ਚੱਲੇ ਜਾਵਾਂਗੇ ਤਾਂ ਜੋ ਅਸੀਂ ਅਤੇ ਤੁਸੀਂ ਅਤੇ ਸਾਡੇ ਬੱਚੇ ਜੀਉਂਦੇ ਰਹੀਏ ਅਤੇ ਨਾ ਮਰੀਏ।

9ਮੈਂ ਆਪ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਦਾ ਹਾਂ। ਤੁਸੀਂ ਮੈਨੂੰ ਉਸ ਲਈ ਨਿੱਜੀ ਤੌਰ ਉੱਤੇ ਜ਼ਿੰਮੇਵਾਰ ਠਹਿਰਾ ਸਕਦੇ ਹੋ। ਜੇ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਅਤੇ ਇੱਥੇ ਤੁਹਾਡੇ ਸਾਹਮਣੇ ਖੜ੍ਹਾ ਨਾ ਕੀਤਾ, ਤਾਂ ਮੈਂ ਸਾਰੀ ਉਮਰ ਤੁਹਾਡੇ ਅੱਗੇ ਦੋਸ਼ ਝੱਲਾਂਗਾ।

10ਜੇਕਰ ਅਸੀਂ ਦੇਰੀ ਨਾ ਕੀਤੀ ਹੁੰਦੀ, ਤਾਂ ਅਸੀਂ ਦੋ ਵਾਰ ਜਾ ਕੇ ਮੁੜ ਸਕਦੇ ਸੀ।”

11ਤਦ ਉਹਨਾਂ ਦੇ ਪਿਤਾ ਇਸਰਾਏਲ ਨੇ ਉਹਨਾਂ ਨੂੰ ਆਖਿਆ, “ਜੇਕਰ ਅਜਿਹਾ ਹੈ ਤਾਂ ਇਸ ਤਰ੍ਹਾਂ ਕਰੋ ਕਿ ਦੇਸ਼ ਦੇ ਕੁਝ ਉੱਤਮ ਪਦਾਰਥਾਂ ਨੂੰ ਆਪਣੇ ਥੈਲਿਆਂ ਵਿੱਚ ਪਾਓ ਅਤੇ ਉਸ ਮਨੁੱਖ ਲਈ ਤੋਹਫ਼ੇ ਵਜੋਂ ਲੈ ਜਾਓ-ਇੱਕ ਛੋਟਾ ਮਲਮ ਅਤੇ ਥੋੜਾ ਜਿਹਾ ਸ਼ਹਿਦ, ਕੁਝ ਮਸਾਲੇ ਅਤੇ ਗੰਧਰਸ, ਕੁਝ ਪਿਸਤਾ ਅਤੇ ਬਦਾਮ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.