8ਤਦ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਲੜਕੇ ਨੂੰ ਮੇਰੇ ਨਾਲ ਭੇਜ ਅਤੇ ਅਸੀਂ ਉਸੇ ਵੇਲੇ ਚੱਲੇ ਜਾਵਾਂਗੇ ਤਾਂ ਜੋ ਅਸੀਂ ਅਤੇ ਤੁਸੀਂ ਅਤੇ ਸਾਡੇ ਬੱਚੇ ਜੀਉਂਦੇ ਰਹੀਏ ਅਤੇ ਨਾ ਮਰੀਏ।
9ਮੈਂ ਆਪ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਦਾ ਹਾਂ। ਤੁਸੀਂ ਮੈਨੂੰ ਉਸ ਲਈ ਨਿੱਜੀ ਤੌਰ ਉੱਤੇ ਜ਼ਿੰਮੇਵਾਰ ਠਹਿਰਾ ਸਕਦੇ ਹੋ। ਜੇ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਅਤੇ ਇੱਥੇ ਤੁਹਾਡੇ ਸਾਹਮਣੇ ਖੜ੍ਹਾ ਨਾ ਕੀਤਾ, ਤਾਂ ਮੈਂ ਸਾਰੀ ਉਮਰ ਤੁਹਾਡੇ ਅੱਗੇ ਦੋਸ਼ ਝੱਲਾਂਗਾ।
10ਜੇਕਰ ਅਸੀਂ ਦੇਰੀ ਨਾ ਕੀਤੀ ਹੁੰਦੀ, ਤਾਂ ਅਸੀਂ ਦੋ ਵਾਰ ਜਾ ਕੇ ਮੁੜ ਸਕਦੇ ਸੀ।”
11ਤਦ ਉਹਨਾਂ ਦੇ ਪਿਤਾ ਇਸਰਾਏਲ ਨੇ ਉਹਨਾਂ ਨੂੰ ਆਖਿਆ, “ਜੇਕਰ ਅਜਿਹਾ ਹੈ ਤਾਂ ਇਸ ਤਰ੍ਹਾਂ ਕਰੋ ਕਿ ਦੇਸ਼ ਦੇ ਕੁਝ ਉੱਤਮ ਪਦਾਰਥਾਂ ਨੂੰ ਆਪਣੇ ਥੈਲਿਆਂ ਵਿੱਚ ਪਾਓ ਅਤੇ ਉਸ ਮਨੁੱਖ ਲਈ ਤੋਹਫ਼ੇ ਵਜੋਂ ਲੈ ਜਾਓ-ਇੱਕ ਛੋਟਾ ਮਲਮ ਅਤੇ ਥੋੜਾ ਜਿਹਾ ਸ਼ਹਿਦ, ਕੁਝ ਮਸਾਲੇ ਅਤੇ ਗੰਧਰਸ, ਕੁਝ ਪਿਸਤਾ ਅਤੇ ਬਦਾਮ।
12ਦੁੱਗਣੀ ਚਾਂਦੀ ਆਪਣੇ ਨਾਲ ਲੈ ਜਾਉ, ਕਿਉਂਕਿ ਜਿਹੜੀ ਚਾਂਦੀ ਤੁਹਾਡੀਆਂ ਬੋਰੀਆਂ ਦੇ ਮੂੰਹ ਵਿੱਚ ਪਾਈ ਗਈ ਸੀ, ਉਹ ਤੁਹਾਨੂੰ ਵਾਪਸ ਕਰਨੀ ਚਾਹੀਦੀ ਹੈ। ਸ਼ਾਇਦ ਇਹ ਇੱਕ ਗਲਤੀ ਸੀ।