11ਉਹਨਾਂ ਵਿੱਚੋਂ ਹਰੇਕ ਨੇ ਝੱਟ ਆਪਣੀ ਬੋਰੀ ਜ਼ਮੀਨ ਉੱਤੇ ਉਤਾਰ ਦਿੱਤੀ ਅਤੇ ਉਸ ਨੂੰ ਖੋਲ੍ਹਿਆ।
12ਫਿਰ ਮੁਖ਼ਤਿਆਰ ਖੋਜ ਕਰਨ ਲਈ ਅੱਗੇ ਵਧਿਆ, ਸਭ ਤੋਂ ਵੱਡੀ ਉਮਰ ਦੇ ਨਾਲ ਸ਼ੁਰੂ ਹੋਇਆ ਅਤੇ ਸਭ ਤੋਂ ਛੋਟੇ ਨਾਲ ਖਤਮ ਹੋਇਆ ਅਤੇ ਪਿਆਲਾ ਬਿਨਯਾਮੀਨ ਦੀ ਬੋਰੀ ਵਿੱਚੋਂ ਮਿਲਿਆ।
13ਇਸ ਉੱਤੇ ਉਹਨਾਂ ਨੇ ਆਪਣੇ ਕੱਪੜੇ ਪਾੜ ਦਿੱਤੇ। ਤਦ ਉਹ ਸਾਰੇ ਆਪਣੇ ਗਧਿਆਂ ਉੱਤੇ ਲੱਦ ਕੇ ਸ਼ਹਿਰ ਨੂੰ ਪਰਤ ਗਏ।
14ਯੋਸੇਫ਼ ਅਜੇ ਘਰ ਵਿੱਚ ਹੀ ਸੀ ਕਿ ਯਹੂਦਾਹ ਅਤੇ ਉਹ ਦੇ ਭਰਾ ਅੰਦਰ ਆਏ ਅਤੇ ਉਹ ਦੇ ਅੱਗੇ ਜ਼ਮੀਨ ਉੱਤੇ ਡਿੱਗ ਪਏ।
15ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਤੁਸੀਂ ਇਹ ਕੀ ਕੀਤਾ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਵਰਗਾ ਆਦਮੀ ਭਵਿੱਖਬਾਣੀ ਦੁਆਰਾ ਚੀਜ਼ਾਂ ਦਾ ਪਤਾ ਲਗਾ ਸਕਦਾ ਹੈ?”