20ਅਤੇ ਅਸੀਂ ਉੱਤਰ ਦਿੱਤਾ, ‘ਸਾਡਾ ਇੱਕ ਬਜ਼ੁਰਗ ਪਿਤਾ ਹੈ ਅਤੇ ਬੁਢਾਪੇ ਵਿੱਚ ਉਸ ਦੇ ਘਰ ਇੱਕ ਜਵਾਨ ਪੁੱਤਰ ਨੇ ਜਨਮ ਲਿਆ ਹੈ। ਉਸਦਾ ਭਰਾ ਮਰ ਗਿਆ ਹੈ, ਅਤੇ ਉਸਦੀ ਮਾਂ ਦੇ ਪੁੱਤਰਾਂ ਵਿੱਚੋਂ ਇੱਕਲੌਤਾ ਬਚਿਆ ਹੈ, ਅਤੇ ਉਸਦਾ ਪਿਤਾ ਉਸਨੂੰ ਪਿਆਰ ਕਰਦਾ ਹੈ।’
21“ਤਦ ਤੁਸੀਂ ਆਪਣੇ ਸੇਵਕਾਂ ਨੂੰ ਕਿਹਾ, ‘ਉਸ ਨੂੰ ਮੇਰੇ ਕੋਲ ਹੇਠਾਂ ਲਿਆਓ ਤਾਂ ਜੋ ਮੈਂ ਉਸਨੂੰ ਖੁਦ ਵੇਖ ਸਕਾਂ।’
22ਅਤੇ ਅਸੀਂ ਆਪਣੇ ਮਾਲਕ ਨੂੰ ਕਿਹਾ, ‘ਮੁੰਡਾ ਆਪਣੇ ਪਿਤਾ ਨੂੰ ਨਹੀਂ ਛੱਡ ਸਕਦਾ ਕਿਉਂਕਿ ਜੇਕਰ ਉਹ ਉਸਨੂੰ ਛੱਡ ਦਿੰਦਾ ਹੈ, ਤਾਂ ਉਸਦਾ ਪਿਤਾ ਮਰ ਜਾਵੇਗਾ।’
23ਪਰ ਤੁਸੀਂ ਆਪਣੇ ਸੇਵਕਾਂ ਨੂੰ ਕਿਹਾ ਸੀ, ‘ਜਦ ਤੱਕ ਤੁਹਾਡਾ ਸਭ ਤੋਂ ਛੋਟਾ ਭਰਾ ਤੁਹਾਡੇ ਨਾਲ ਨਹੀਂ ਆਉਂਦਾ, ਤੁਸੀਂ ਮੇਰਾ ਮੂੰਹ ਨਹੀਂ ਵੇਖੋਂਗੇ।’
24ਜਦੋਂ ਅਸੀਂ ਤੁਹਾਡੇ ਸੇਵਕ ਸਾਡੇ ਪਿਤਾ ਕੋਲ ਵਾਪਸ ਗਏ, ਅਸੀਂ ਉਸ ਨੂੰ ਦੱਸਿਆ ਕਿ ਮੇਰੇ ਮਾਲਕ ਨੇ ਕੀ ਕਿਹਾ ਸੀ।