22ਅਤੇ ਅਸੀਂ ਆਪਣੇ ਮਾਲਕ ਨੂੰ ਕਿਹਾ, ‘ਮੁੰਡਾ ਆਪਣੇ ਪਿਤਾ ਨੂੰ ਨਹੀਂ ਛੱਡ ਸਕਦਾ ਕਿਉਂਕਿ ਜੇਕਰ ਉਹ ਉਸਨੂੰ ਛੱਡ ਦਿੰਦਾ ਹੈ, ਤਾਂ ਉਸਦਾ ਪਿਤਾ ਮਰ ਜਾਵੇਗਾ।’
23ਪਰ ਤੁਸੀਂ ਆਪਣੇ ਸੇਵਕਾਂ ਨੂੰ ਕਿਹਾ ਸੀ, ‘ਜਦ ਤੱਕ ਤੁਹਾਡਾ ਸਭ ਤੋਂ ਛੋਟਾ ਭਰਾ ਤੁਹਾਡੇ ਨਾਲ ਨਹੀਂ ਆਉਂਦਾ, ਤੁਸੀਂ ਮੇਰਾ ਮੂੰਹ ਨਹੀਂ ਵੇਖੋਂਗੇ।’
24ਜਦੋਂ ਅਸੀਂ ਤੁਹਾਡੇ ਸੇਵਕ ਸਾਡੇ ਪਿਤਾ ਕੋਲ ਵਾਪਸ ਗਏ, ਅਸੀਂ ਉਸ ਨੂੰ ਦੱਸਿਆ ਕਿ ਮੇਰੇ ਮਾਲਕ ਨੇ ਕੀ ਕਿਹਾ ਸੀ।
25“ਤਦ ਸਾਡੇ ਪਿਤਾ ਨੇ ਕਿਹਾ, ‘ਵਾਪਸ ਜਾ ਕੇ ਥੋੜ੍ਹਾ ਹੋਰ ਭੋਜਨ ਖਰੀਦੋ।’
26ਪਰ ਅਸੀਂ ਕਿਹਾ, ‘ਅਸੀਂ ਹੇਠਾਂ ਨਹੀਂ ਜਾ ਸਕਦੇ। ਜੇਕਰ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਹੈ ਤਾਂ ਹੀ ਅਸੀਂ ਜਾਵਾਂਗੇ। ਅਸੀਂ ਉਸ ਆਦਮੀ ਦਾ ਮੂੰਹ ਨਹੀਂ ਦੇਖ ਸਕਦੇ ਜਦੋਂ ਤੱਕ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਨਾ ਹੋਵੇ।’