24ਜਦੋਂ ਅਸੀਂ ਤੁਹਾਡੇ ਸੇਵਕ ਸਾਡੇ ਪਿਤਾ ਕੋਲ ਵਾਪਸ ਗਏ, ਅਸੀਂ ਉਸ ਨੂੰ ਦੱਸਿਆ ਕਿ ਮੇਰੇ ਮਾਲਕ ਨੇ ਕੀ ਕਿਹਾ ਸੀ।
25“ਤਦ ਸਾਡੇ ਪਿਤਾ ਨੇ ਕਿਹਾ, ‘ਵਾਪਸ ਜਾ ਕੇ ਥੋੜ੍ਹਾ ਹੋਰ ਭੋਜਨ ਖਰੀਦੋ।’
26ਪਰ ਅਸੀਂ ਕਿਹਾ, ‘ਅਸੀਂ ਹੇਠਾਂ ਨਹੀਂ ਜਾ ਸਕਦੇ। ਜੇਕਰ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਹੈ ਤਾਂ ਹੀ ਅਸੀਂ ਜਾਵਾਂਗੇ। ਅਸੀਂ ਉਸ ਆਦਮੀ ਦਾ ਮੂੰਹ ਨਹੀਂ ਦੇਖ ਸਕਦੇ ਜਦੋਂ ਤੱਕ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਨਾ ਹੋਵੇ।’
27“ਤੁਹਾਡੇ ਸੇਵਕ ਮੇਰੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ।
28ਉਹਨਾਂ ਵਿੱਚੋਂ ਇੱਕ ਮੇਰੇ ਕੋਲੋਂ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਜ਼ਰੂਰ ਪਾੜਿਆ ਗਿਆ ਹੈ, ਅਤੇ ਉਦੋਂ ਤੋਂ ਮੈਂ ਉਸਨੂੰ ਨਹੀਂ ਦੇਖਿਆ ਹੈ।