ਉਤਪਤ 44

“ਤੁਹਾਡੇ ਸੇਵਕ ਮੇਰੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ।

Genesis 44:27 (UKJV) And your servant my father said unto us, All of you know that my wife bare me two sons:

25“ਤਦ ਸਾਡੇ ਪਿਤਾ ਨੇ ਕਿਹਾ, ‘ਵਾਪਸ ਜਾ ਕੇ ਥੋੜ੍ਹਾ ਹੋਰ ਭੋਜਨ ਖਰੀਦੋ।’

26ਪਰ ਅਸੀਂ ਕਿਹਾ, ‘ਅਸੀਂ ਹੇਠਾਂ ਨਹੀਂ ਜਾ ਸਕਦੇ। ਜੇਕਰ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਹੈ ਤਾਂ ਹੀ ਅਸੀਂ ਜਾਵਾਂਗੇ। ਅਸੀਂ ਉਸ ਆਦਮੀ ਦਾ ਮੂੰਹ ਨਹੀਂ ਦੇਖ ਸਕਦੇ ਜਦੋਂ ਤੱਕ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਨਾ ਹੋਵੇ।’

27“ਤੁਹਾਡੇ ਸੇਵਕ ਮੇਰੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ।

28ਉਹਨਾਂ ਵਿੱਚੋਂ ਇੱਕ ਮੇਰੇ ਕੋਲੋਂ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਜ਼ਰੂਰ ਪਾੜਿਆ ਗਿਆ ਹੈ, ਅਤੇ ਉਦੋਂ ਤੋਂ ਮੈਂ ਉਸਨੂੰ ਨਹੀਂ ਦੇਖਿਆ ਹੈ।

29ਜੇਕਰ ਤੁਸੀਂ ਇਸ ਨੂੰ ਵੀ ਮੇਰੇ ਕੋਲੋਂ ਲੈ ਲਵੋ ਅਤੇ ਕੋਈ ਬਿਪਤਾ ਉਸ ਤੇ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.