27“ਤੁਹਾਡੇ ਸੇਵਕ ਮੇਰੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ।
28ਉਹਨਾਂ ਵਿੱਚੋਂ ਇੱਕ ਮੇਰੇ ਕੋਲੋਂ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਜ਼ਰੂਰ ਪਾੜਿਆ ਗਿਆ ਹੈ, ਅਤੇ ਉਦੋਂ ਤੋਂ ਮੈਂ ਉਸਨੂੰ ਨਹੀਂ ਦੇਖਿਆ ਹੈ।
29ਜੇਕਰ ਤੁਸੀਂ ਇਸ ਨੂੰ ਵੀ ਮੇਰੇ ਕੋਲੋਂ ਲੈ ਲਵੋ ਅਤੇ ਕੋਈ ਬਿਪਤਾ ਉਸ ਤੇ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।’
30“ਸੋ ਹੁਣ, ਜੇਕਰ ਉਹ ਮੁੰਡਾ ਮੇਰੇ ਜਾਣ ਵੇਲੇ ਸਾਡੇ ਨਾਲ ਨਾ ਹੋਵੇ। ਆਪਣੇ ਦਾਸ ਮੇਰੇ ਪਿਤਾ ਕੋਲ ਵਾਪਸ ਜਾਓ, ਅਤੇ ਜੇਕਰ ਮੇਰਾ ਪਿਤਾ, ਜਿਸ ਦੀ ਜ਼ਿੰਦਗੀ ਇਸ ਮੁੰਡੇ ਦੇ ਜੀਵਨ ਨਾਲ ਜੁੜੀ ਹੋਈ ਹੈ,
31ਜਦ ਉਹ ਇਹ ਵੇਖੇ ਕਿ ਲੜਕਾ ਨਾਲ ਨਹੀਂ ਹੈ, ਤਾਂ ਉਹ ਮਰ ਜਾਵੇਗਾ। ਤੁਹਾਡੇ ਸੇਵਕ ਸਾਡੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ।