29ਜੇਕਰ ਤੁਸੀਂ ਇਸ ਨੂੰ ਵੀ ਮੇਰੇ ਕੋਲੋਂ ਲੈ ਲਵੋ ਅਤੇ ਕੋਈ ਬਿਪਤਾ ਉਸ ਤੇ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।’
30“ਸੋ ਹੁਣ, ਜੇਕਰ ਉਹ ਮੁੰਡਾ ਮੇਰੇ ਜਾਣ ਵੇਲੇ ਸਾਡੇ ਨਾਲ ਨਾ ਹੋਵੇ। ਆਪਣੇ ਦਾਸ ਮੇਰੇ ਪਿਤਾ ਕੋਲ ਵਾਪਸ ਜਾਓ, ਅਤੇ ਜੇਕਰ ਮੇਰਾ ਪਿਤਾ, ਜਿਸ ਦੀ ਜ਼ਿੰਦਗੀ ਇਸ ਮੁੰਡੇ ਦੇ ਜੀਵਨ ਨਾਲ ਜੁੜੀ ਹੋਈ ਹੈ,
31ਜਦ ਉਹ ਇਹ ਵੇਖੇ ਕਿ ਲੜਕਾ ਨਾਲ ਨਹੀਂ ਹੈ, ਤਾਂ ਉਹ ਮਰ ਜਾਵੇਗਾ। ਤੁਹਾਡੇ ਸੇਵਕ ਸਾਡੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ।
32ਤੁਹਾਡੇ ਸੇਵਕ ਨੇ ਆਪਣੇ ਪਿਤਾ ਨੂੰ ਇਹ ਆਖ ਕੇ ਲੜਕੇ ਦੀ ਜ਼ਿੰਮੇਵਾਰੀ ਲਈ ਹੈ ਕਿ ਜੇਕਰ ਮੈਂ ਉਸਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ, ਤਾਂ ਮੇਰੇ ਪਿਤਾ ਦਾ ਮੈਂ ਸਾਰੀ ਉਮਰ ਦੋਸ਼ੀ ਹੋਵਾਗਾ।
33“ਹੁਣ ਕਿਰਪਾ ਕਰਕੇ ਆਪਣੇ ਸੇਵਕ ਨੂੰ ਇੱਥੇ ਮੇਰੇ ਮਾਲਕ ਦਾ ਗ਼ੁਲਾਮ ਬਣ ਕੇ ਰਹਿਣ ਦਿਓ। ਲੜਕੇ ਦੀ ਜਗ੍ਹਾ ਅਤੇ ਲੜਕੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਓ।