ਉਤਪਤ 44

ਤੁਹਾਡੇ ਸੇਵਕ ਨੇ ਆਪਣੇ ਪਿਤਾ ਨੂੰ ਇਹ ਆਖ ਕੇ ਲੜਕੇ ਦੀ ਜ਼ਿੰਮੇਵਾਰੀ ਲਈ ਹੈ ਕਿ ਜੇਕਰ ਮੈਂ ਉਸਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ, ਤਾਂ ਮੇਰੇ ਪਿਤਾ ਦਾ ਮੈਂ ਸਾਰੀ ਉਮਰ ਦੋਸ਼ੀ ਹੋਵਾਗਾ।

Genesis 44:32 (UKJV) For your servant became guarantor for the lad unto my father, saying, If I bring him not unto you, then I shall bear the blame to my father for ever.

30“ਸੋ ਹੁਣ, ਜੇਕਰ ਉਹ ਮੁੰਡਾ ਮੇਰੇ ਜਾਣ ਵੇਲੇ ਸਾਡੇ ਨਾਲ ਨਾ ਹੋਵੇ। ਆਪਣੇ ਦਾਸ ਮੇਰੇ ਪਿਤਾ ਕੋਲ ਵਾਪਸ ਜਾਓ, ਅਤੇ ਜੇਕਰ ਮੇਰਾ ਪਿਤਾ, ਜਿਸ ਦੀ ਜ਼ਿੰਦਗੀ ਇਸ ਮੁੰਡੇ ਦੇ ਜੀਵਨ ਨਾਲ ਜੁੜੀ ਹੋਈ ਹੈ,

31ਜਦ ਉਹ ਇਹ ਵੇਖੇ ਕਿ ਲੜਕਾ ਨਾਲ ਨਹੀਂ ਹੈ, ਤਾਂ ਉਹ ਮਰ ਜਾਵੇਗਾ। ਤੁਹਾਡੇ ਸੇਵਕ ਸਾਡੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ।

32ਤੁਹਾਡੇ ਸੇਵਕ ਨੇ ਆਪਣੇ ਪਿਤਾ ਨੂੰ ਇਹ ਆਖ ਕੇ ਲੜਕੇ ਦੀ ਜ਼ਿੰਮੇਵਾਰੀ ਲਈ ਹੈ ਕਿ ਜੇਕਰ ਮੈਂ ਉਸਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ, ਤਾਂ ਮੇਰੇ ਪਿਤਾ ਦਾ ਮੈਂ ਸਾਰੀ ਉਮਰ ਦੋਸ਼ੀ ਹੋਵਾਗਾ।

33“ਹੁਣ ਕਿਰਪਾ ਕਰਕੇ ਆਪਣੇ ਸੇਵਕ ਨੂੰ ਇੱਥੇ ਮੇਰੇ ਮਾਲਕ ਦਾ ਗ਼ੁਲਾਮ ਬਣ ਕੇ ਰਹਿਣ ਦਿਓ। ਲੜਕੇ ਦੀ ਜਗ੍ਹਾ ਅਤੇ ਲੜਕੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਓ।

34ਜੇ ਲੜਕਾ ਮੇਰੇ ਨਾਲ ਨਹੀਂ ਹੈ ਤਾਂ ਮੈਂ ਆਪਣੇ ਪਿਤਾ ਕੋਲ ਵਾਪਸ ਕਿਵੇਂ ਜਾ ਸਕਦਾ ਹਾਂ? ਨਹੀਂ! ਮੈਨੂੰ ਉਹ ਦੁੱਖ ਨਾ ਦੇਖਣ ਦਿਓ ਜੋ ਮੇਰੇ ਪਿਤਾ ਉੱਤੇ ਆਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.