12“ਤੁਸੀਂ ਖੁਦ ਦੇਖ ਸਕਦੇ ਹੋ, ਮੇਰੇ ਭਰਾ ਬਿਨਯਾਮੀਨ, ਕਿ ਸੱਚ-ਮੁੱਚ ਮੈਂ ਹੀ ਹਾਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ।
13ਮੇਰੇ ਪਿਤਾ ਨੂੰ ਉਸ ਸਾਰੇ ਆਦਰ ਬਾਰੇ ਦੱਸੋ ਜੋ ਮੈਨੂੰ ਮਿਸਰ ਵਿੱਚ ਦਿੱਤਾ ਗਿਆ ਅਤੇ ਜੋ ਕੁਝ ਤੁਸੀਂ ਵੇਖਿਆ ਹੈ ਅਤੇ ਮੇਰੇ ਪਿਤਾ ਨੂੰ ਇੱਥੇ ਜਲਦੀ ਹੇਠਾਂ ਲਿਆਓ।”
14ਤਦ ਉਸ ਆਪਣੇ ਭਰਾ ਬਿਨਯਾਮੀਨ ਦੇ ਗਲ਼ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ਼ ਲੱਗ ਕੇ ਰੋਂਦਾ ਰਿਹਾ।
15ਅਤੇ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਹਨਾਂ ਲਈ ਰੋਇਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਸ ਨਾਲ ਗੱਲ ਕੀਤੀ।
16ਜਦੋਂ ਇਹ ਖ਼ਬਰ ਫ਼ਿਰਾਊਨ ਦੇ ਮਹਿਲ ਵਿੱਚ ਪਹੁੰਚੀ ਕਿ ਯੋਸੇਫ਼ ਦੇ ਭਰਾ ਆਏ ਹਨ ਤਾਂ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀ ਪ੍ਰਸੰਨ ਹੋਏ।