ਉਤਪਤ 45

ਮੇਰੇ ਪਿਤਾ ਨੂੰ ਉਸ ਸਾਰੇ ਆਦਰ ਬਾਰੇ ਦੱਸੋ ਜੋ ਮੈਨੂੰ ਮਿਸਰ ਵਿੱਚ ਦਿੱਤਾ ਗਿਆ ਅਤੇ ਜੋ ਕੁਝ ਤੁਸੀਂ ਵੇਖਿਆ ਹੈ ਅਤੇ ਮੇਰੇ ਪਿਤਾ ਨੂੰ ਇੱਥੇ ਜਲਦੀ ਹੇਠਾਂ ਲਿਆਓ।”

Genesis 45:13 (UKJV) And all of you shall tell my father of all my glory in Egypt, and of all that all of you have seen; and all of you shall haste and bring down my father here.

11ਮੈਂ ਉੱਥੇ ਤੁਹਾਡੀ ਸੇਵਾ ਕਰਾਂਗਾ ਕਿਉਂ ਜੋ ਕਾਲ ਦੇ ਪੰਜ ਸਾਲ ਆਉਣੇ ਬਾਕੀ ਹਨ, ਨਹੀਂ ਤਾਂ ਤੁਸੀਂ ਅਤੇ ਤੁਹਾਡੇ ਘਰਾਣੇ ਅਤੇ ਤੇਰੇ ਸਾਰੇ ਲੋਕ ਬੇਸਹਾਰਾ ਹੋ ਜਾਣਗੇ।’

12“ਤੁਸੀਂ ਖੁਦ ਦੇਖ ਸਕਦੇ ਹੋ, ਮੇਰੇ ਭਰਾ ਬਿਨਯਾਮੀਨ, ਕਿ ਸੱਚ-ਮੁੱਚ ਮੈਂ ਹੀ ਹਾਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ।

13ਮੇਰੇ ਪਿਤਾ ਨੂੰ ਉਸ ਸਾਰੇ ਆਦਰ ਬਾਰੇ ਦੱਸੋ ਜੋ ਮੈਨੂੰ ਮਿਸਰ ਵਿੱਚ ਦਿੱਤਾ ਗਿਆ ਅਤੇ ਜੋ ਕੁਝ ਤੁਸੀਂ ਵੇਖਿਆ ਹੈ ਅਤੇ ਮੇਰੇ ਪਿਤਾ ਨੂੰ ਇੱਥੇ ਜਲਦੀ ਹੇਠਾਂ ਲਿਆਓ।”

14ਤਦ ਉਸ ਆਪਣੇ ਭਰਾ ਬਿਨਯਾਮੀਨ ਦੇ ਗਲ਼ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ਼ ਲੱਗ ਕੇ ਰੋਂਦਾ ਰਿਹਾ।

15ਅਤੇ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਹਨਾਂ ਲਈ ਰੋਇਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਸ ਨਾਲ ਗੱਲ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.