ਉਤਪਤ 45

ਮੈਂ ਉੱਥੇ ਤੁਹਾਡੀ ਸੇਵਾ ਕਰਾਂਗਾ ਕਿਉਂ ਜੋ ਕਾਲ ਦੇ ਪੰਜ ਸਾਲ ਆਉਣੇ ਬਾਕੀ ਹਨ, ਨਹੀਂ ਤਾਂ ਤੁਸੀਂ ਅਤੇ ਤੁਹਾਡੇ ਘਰਾਣੇ ਅਤੇ ਤੇਰੇ ਸਾਰੇ ਲੋਕ ਬੇਸਹਾਰਾ ਹੋ ਜਾਣਗੇ।’

Genesis 45:11 (UKJV) And there will I nourish you; for yet there are five years of famine; lest you, and your household, and all that you have, come to poverty.

9ਹੁਣ ਜਲਦੀ ਮੇਰੇ ਪਿਤਾ ਕੋਲ ਵਾਪਸ ਜਾਓ ਅਤੇ ਉਸਨੂੰ ਆਖੋ, ‘ਤੇਰਾ ਪੁੱਤਰ ਯੋਸੇਫ਼ ਇਹ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦਾ ਮਾਲਕ ਬਣਾਇਆ ਹੈ। ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ।

10ਤੁਸੀਂ ਗੋਸ਼ੇਨ ਦੇ ਇਲਾਕੇ ਵਿੱਚ ਰਹੋਂਗੇ ਅਤੇ ਮੇਰੇ ਨੇੜੇ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ।

11ਮੈਂ ਉੱਥੇ ਤੁਹਾਡੀ ਸੇਵਾ ਕਰਾਂਗਾ ਕਿਉਂ ਜੋ ਕਾਲ ਦੇ ਪੰਜ ਸਾਲ ਆਉਣੇ ਬਾਕੀ ਹਨ, ਨਹੀਂ ਤਾਂ ਤੁਸੀਂ ਅਤੇ ਤੁਹਾਡੇ ਘਰਾਣੇ ਅਤੇ ਤੇਰੇ ਸਾਰੇ ਲੋਕ ਬੇਸਹਾਰਾ ਹੋ ਜਾਣਗੇ।’

12“ਤੁਸੀਂ ਖੁਦ ਦੇਖ ਸਕਦੇ ਹੋ, ਮੇਰੇ ਭਰਾ ਬਿਨਯਾਮੀਨ, ਕਿ ਸੱਚ-ਮੁੱਚ ਮੈਂ ਹੀ ਹਾਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ।

13ਮੇਰੇ ਪਿਤਾ ਨੂੰ ਉਸ ਸਾਰੇ ਆਦਰ ਬਾਰੇ ਦੱਸੋ ਜੋ ਮੈਨੂੰ ਮਿਸਰ ਵਿੱਚ ਦਿੱਤਾ ਗਿਆ ਅਤੇ ਜੋ ਕੁਝ ਤੁਸੀਂ ਵੇਖਿਆ ਹੈ ਅਤੇ ਮੇਰੇ ਪਿਤਾ ਨੂੰ ਇੱਥੇ ਜਲਦੀ ਹੇਠਾਂ ਲਿਆਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.