ਉਤਪਤ 45

ਤੁਸੀਂ ਗੋਸ਼ੇਨ ਦੇ ਇਲਾਕੇ ਵਿੱਚ ਰਹੋਂਗੇ ਅਤੇ ਮੇਰੇ ਨੇੜੇ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ।

Genesis 45:10 (UKJV) And you shall dwell in the land of Goshen, and you shall be near unto me, you, and your children, and your children's children, and your flocks, and your herds, and all that you have:

8“ਇਸ ਲਈ ਸੱਚਮੁੱਚ ਮੈਨੂੰ ਇੱਥੇ ਤੁਹਾਡੇ ਦੁਆਰਾ ਨਹੀਂ, ਸਗੋਂ ਪਰਮੇਸ਼ਵਰ ਦੁਆਰਾ ਭੇਜਿਆ ਗਿਆ ਹੈ। ਉਸ ਨੇ ਮੈਨੂੰ ਫ਼ਿਰਾਊਨ ਦੇ ਪਿਤਾ ਦੀ ਪਦਵੀ ਦਿੱਤੀ ਹੈ, ਮੈਨੂੰ ਫ਼ਿਰਾਊਨ ਦੇ ਸਾਰੇ ਘਰ ਦਾ ਸੁਆਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਪ੍ਰਬੰਧਕ ਨਿਯੁਕਤ ਕੀਤਾ ਹੈ।

9ਹੁਣ ਜਲਦੀ ਮੇਰੇ ਪਿਤਾ ਕੋਲ ਵਾਪਸ ਜਾਓ ਅਤੇ ਉਸਨੂੰ ਆਖੋ, ‘ਤੇਰਾ ਪੁੱਤਰ ਯੋਸੇਫ਼ ਇਹ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦਾ ਮਾਲਕ ਬਣਾਇਆ ਹੈ। ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ।

10ਤੁਸੀਂ ਗੋਸ਼ੇਨ ਦੇ ਇਲਾਕੇ ਵਿੱਚ ਰਹੋਂਗੇ ਅਤੇ ਮੇਰੇ ਨੇੜੇ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ।

11ਮੈਂ ਉੱਥੇ ਤੁਹਾਡੀ ਸੇਵਾ ਕਰਾਂਗਾ ਕਿਉਂ ਜੋ ਕਾਲ ਦੇ ਪੰਜ ਸਾਲ ਆਉਣੇ ਬਾਕੀ ਹਨ, ਨਹੀਂ ਤਾਂ ਤੁਸੀਂ ਅਤੇ ਤੁਹਾਡੇ ਘਰਾਣੇ ਅਤੇ ਤੇਰੇ ਸਾਰੇ ਲੋਕ ਬੇਸਹਾਰਾ ਹੋ ਜਾਣਗੇ।’

12“ਤੁਸੀਂ ਖੁਦ ਦੇਖ ਸਕਦੇ ਹੋ, ਮੇਰੇ ਭਰਾ ਬਿਨਯਾਮੀਨ, ਕਿ ਸੱਚ-ਮੁੱਚ ਮੈਂ ਹੀ ਹਾਂ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.