20ਆਪਣੇ ਮਾਲ ਦੀ ਚਿੰਤਾ ਨਾ ਕਰੋ, ਕਿਉਂਕਿ ਸਾਰੇ ਮਿਸਰ ਦੇਸ਼ ਵਿੱਚੋਂ ਸਭ ਤੋਂ ਉੱਤਮ ਪਦਾਰਥ ਤੁਹਾਡੇ ਹੀ ਹਨ।’ ”
21ਇਸ ਲਈ ਇਸਰਾਏਲ ਦੇ ਪੁੱਤਰਾਂ ਨੇ ਅਜਿਹਾ ਕੀਤਾ। ਯੋਸੇਫ਼ ਨੇ ਉਹਨਾਂ ਨੂੰ ਗੱਡੀਆਂ ਦਿੱਤੀਆਂ, ਜਿਵੇਂ ਕਿ ਫ਼ਿਰਾਊਨ ਨੇ ਹੁਕਮ ਦਿੱਤਾ ਸੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਪ੍ਰਬੰਧ ਵੀ ਦਿੱਤੇ ਸਨ।
22ਉਸ ਨੇ ਉਹਨਾਂ ਵਿੱਚੋਂ ਹਰੇਕ ਨੂੰ ਨਵੇਂ ਕੱਪੜੇ ਦਿੱਤੇ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ ਅਤੇ ਪੰਜ ਕੱਪੜੇ ਦਿੱਤੇ।
23ਅਤੇ ਉਸ ਨੇ ਆਪਣੇ ਪਿਤਾ ਨੂੰ ਜੋ ਭੇਜਿਆ ਉਹ ਇਹ ਹੈ, ਦਸ ਖੋਤੇ ਮਿਸਰ ਦੀਆਂ ਉੱਤਮ ਵਸਤੂਆਂ ਨਾਲ ਲੱਦੇ ਹੋਏ ਅਤੇ ਦਸ ਗਧੀਆਂ ਅਨਾਜ, ਰੋਟੀਆਂ ਅਤੇ ਹੋਰ ਸਮਾਨ ਨਾਲ ਲੱਦੀਆਂ ਹੋਈਆਂ ਉਹ ਦੇ ਸਫ਼ਰ ਲਈ ਦਿੱਤਾ।
24ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਾ ਕੀਤਾ ਅਤੇ ਜਦੋਂ ਉਹ ਜਾ ਰਹੇ ਸਨ ਤਾਂ ਉਸ ਨੇ ਉਹਨਾਂ ਨੂੰ ਆਖਿਆ, ਰਾਹ ਵਿੱਚ ਝਗੜਾ ਨਾ ਕਰਿਓ।