22ਉਸ ਨੇ ਉਹਨਾਂ ਵਿੱਚੋਂ ਹਰੇਕ ਨੂੰ ਨਵੇਂ ਕੱਪੜੇ ਦਿੱਤੇ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ ਅਤੇ ਪੰਜ ਕੱਪੜੇ ਦਿੱਤੇ।
23ਅਤੇ ਉਸ ਨੇ ਆਪਣੇ ਪਿਤਾ ਨੂੰ ਜੋ ਭੇਜਿਆ ਉਹ ਇਹ ਹੈ, ਦਸ ਖੋਤੇ ਮਿਸਰ ਦੀਆਂ ਉੱਤਮ ਵਸਤੂਆਂ ਨਾਲ ਲੱਦੇ ਹੋਏ ਅਤੇ ਦਸ ਗਧੀਆਂ ਅਨਾਜ, ਰੋਟੀਆਂ ਅਤੇ ਹੋਰ ਸਮਾਨ ਨਾਲ ਲੱਦੀਆਂ ਹੋਈਆਂ ਉਹ ਦੇ ਸਫ਼ਰ ਲਈ ਦਿੱਤਾ।
24ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਾ ਕੀਤਾ ਅਤੇ ਜਦੋਂ ਉਹ ਜਾ ਰਹੇ ਸਨ ਤਾਂ ਉਸ ਨੇ ਉਹਨਾਂ ਨੂੰ ਆਖਿਆ, ਰਾਹ ਵਿੱਚ ਝਗੜਾ ਨਾ ਕਰਿਓ।
25ਸੋ ਉਹ ਮਿਸਰ ਵਿੱਚੋਂ ਨਿੱਕਲ ਕੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਕੋਲ ਆਏ।
26ਉਹਨਾਂ ਨੇ ਉਸ ਨੂੰ ਕਿਹਾ, “ਅਜੇ ਯੋਸੇਫ਼ ਜੀਉਂਦਾ ਹੈ! ਅਸਲ ਵਿੱਚ, ਉਹ ਸਾਰੇ ਮਿਸਰ ਦਾ ਸ਼ਾਸਕ ਹੈ।” ਯਾਕੋਬ ਬਹੁਤ ਹੈਰਾਨ ਰਹਿ ਗਿਆ; ਉਸਨੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ।