ਉਤਪਤ 45

ਉਹਨਾਂ ਨੇ ਉਸ ਨੂੰ ਕਿਹਾ, “ਅਜੇ ਯੋਸੇਫ਼ ਜੀਉਂਦਾ ਹੈ! ਅਸਲ ਵਿੱਚ, ਉਹ ਸਾਰੇ ਮਿਸਰ ਦਾ ਸ਼ਾਸਕ ਹੈ।” ਯਾਕੋਬ ਬਹੁਤ ਹੈਰਾਨ ਰਹਿ ਗਿਆ; ਉਸਨੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ।

Genesis 45:26 (UKJV) And told him, saying, Joseph is yet alive, and he is governor over all the land of Egypt. And Jacob's heart fainted, for he believed them not.

24ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਾ ਕੀਤਾ ਅਤੇ ਜਦੋਂ ਉਹ ਜਾ ਰਹੇ ਸਨ ਤਾਂ ਉਸ ਨੇ ਉਹਨਾਂ ਨੂੰ ਆਖਿਆ, ਰਾਹ ਵਿੱਚ ਝਗੜਾ ਨਾ ਕਰਿਓ।

25ਸੋ ਉਹ ਮਿਸਰ ਵਿੱਚੋਂ ਨਿੱਕਲ ਕੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਕੋਲ ਆਏ।

26ਉਹਨਾਂ ਨੇ ਉਸ ਨੂੰ ਕਿਹਾ, “ਅਜੇ ਯੋਸੇਫ਼ ਜੀਉਂਦਾ ਹੈ! ਅਸਲ ਵਿੱਚ, ਉਹ ਸਾਰੇ ਮਿਸਰ ਦਾ ਸ਼ਾਸਕ ਹੈ।” ਯਾਕੋਬ ਬਹੁਤ ਹੈਰਾਨ ਰਹਿ ਗਿਆ; ਉਸਨੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ।

27ਪਰ ਜਦੋਂ ਉਹਨਾਂ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਯੋਸੇਫ਼ ਨੇ ਉਹਨਾਂ ਨੂੰ ਕਿਹਾ ਸੀ ਅਤੇ ਜਦੋਂ ਉਸਨੇ ਉਹ ਗੱਡੇ ਵੇਖੇ ਜੋ ਯੋਸੇਫ਼ ਨੇ ਉਹਨਾਂ ਨੂੰ ਵਾਪਸ ਲਿਜਾਣ ਲਈ ਭੇਜੇ ਸਨ, ਤਾਂ ਉਹਨਾਂ ਦੇ ਪਿਤਾ ਯਾਕੋਬ ਦਾ ਆਤਮਾ ਮੁੜ ਉੱਠਿਆ।

28ਅਤੇ ਇਸਰਾਏਲ ਨੇ ਕਿਹਾ, “ਮੈਨੂੰ ਯਕੀਨ ਹੈ! ਮੇਰਾ ਪੁੱਤਰ ਯੋਸੇਫ਼ ਅਜੇ ਵੀ ਜਿਉਂਦਾ ਹੈ ਅਤੇ ਮੈਂ ਮਰਨ ਤੋਂ ਪਹਿਲਾਂ ਉਸ ਨੂੰ ਜਾ ਕੇ ਦੇਖਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.