26ਉਹਨਾਂ ਨੇ ਉਸ ਨੂੰ ਕਿਹਾ, “ਅਜੇ ਯੋਸੇਫ਼ ਜੀਉਂਦਾ ਹੈ! ਅਸਲ ਵਿੱਚ, ਉਹ ਸਾਰੇ ਮਿਸਰ ਦਾ ਸ਼ਾਸਕ ਹੈ।” ਯਾਕੋਬ ਬਹੁਤ ਹੈਰਾਨ ਰਹਿ ਗਿਆ; ਉਸਨੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ।
27ਪਰ ਜਦੋਂ ਉਹਨਾਂ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਯੋਸੇਫ਼ ਨੇ ਉਹਨਾਂ ਨੂੰ ਕਿਹਾ ਸੀ ਅਤੇ ਜਦੋਂ ਉਸਨੇ ਉਹ ਗੱਡੇ ਵੇਖੇ ਜੋ ਯੋਸੇਫ਼ ਨੇ ਉਹਨਾਂ ਨੂੰ ਵਾਪਸ ਲਿਜਾਣ ਲਈ ਭੇਜੇ ਸਨ, ਤਾਂ ਉਹਨਾਂ ਦੇ ਪਿਤਾ ਯਾਕੋਬ ਦਾ ਆਤਮਾ ਮੁੜ ਉੱਠਿਆ।
28ਅਤੇ ਇਸਰਾਏਲ ਨੇ ਕਿਹਾ, “ਮੈਨੂੰ ਯਕੀਨ ਹੈ! ਮੇਰਾ ਪੁੱਤਰ ਯੋਸੇਫ਼ ਅਜੇ ਵੀ ਜਿਉਂਦਾ ਹੈ ਅਤੇ ਮੈਂ ਮਰਨ ਤੋਂ ਪਹਿਲਾਂ ਉਸ ਨੂੰ ਜਾ ਕੇ ਦੇਖਾਂਗਾ।”