ਉਤਪਤ 46

ਤਦ ਇਸਰਾਏਲ ਆਪਣਾ ਸਭ ਕੁਝ ਲੈ ਕੇ ਚੱਲਿਆ ਅਤੇ ਜਦੋਂ ਉਹ ਬੇਰਸ਼ੇਬਾ ਪਹੁੰਚਿਆ ਤਾਂ ਉਸ ਨੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਈਆਂ।

Genesis 46:1 (UKJV) And Israel took his journey with all that he had, and came to Beersheba, and offered sacrifices unto the God of his father Isaac.

1ਤਦ ਇਸਰਾਏਲ ਆਪਣਾ ਸਭ ਕੁਝ ਲੈ ਕੇ ਚੱਲਿਆ ਅਤੇ ਜਦੋਂ ਉਹ ਬੇਰਸ਼ੇਬਾ ਪਹੁੰਚਿਆ ਤਾਂ ਉਸ ਨੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਈਆਂ।

2ਅਤੇ ਪਰਮੇਸ਼ਵਰ ਨੇ ਰਾਤ ਨੂੰ ਦਰਸ਼ਨ ਵਿੱਚ ਇਸਰਾਏਲ ਨਾਲ ਗੱਲ ਕੀਤੀ ਅਤੇ ਆਖਿਆ, “ਯਾਕੋਬ! ਯਾਕੋਬ!” ਉਸਨੇ ਜਵਾਬ ਦਿੱਤਾ, “ਮੈਂ ਹਾਜ਼ਰ ਹਾਂ।”

3ਉਸ ਨੇ ਆਖਿਆ, “ਮੈਂ ਪਰਮੇਸ਼ਵਰ, ਤੇਰੇ ਪਿਤਾ ਦਾ ਪਰਮੇਸ਼ਵਰ ਹਾਂ। ਮਿਸਰ ਨੂੰ ਜਾਣ ਤੋਂ ਨਾ ਡਰ, ਕਿਉਂਕਿ ਮੈਂ ਤੁਹਾਨੂੰ ਉੱਥੇ ਇੱਕ ਮਹਾਨ ਕੌਮ ਬਣਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.