1ਤਦ ਇਸਰਾਏਲ ਆਪਣਾ ਸਭ ਕੁਝ ਲੈ ਕੇ ਚੱਲਿਆ ਅਤੇ ਜਦੋਂ ਉਹ ਬੇਰਸ਼ੇਬਾ ਪਹੁੰਚਿਆ ਤਾਂ ਉਸ ਨੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਈਆਂ।
2ਅਤੇ ਪਰਮੇਸ਼ਵਰ ਨੇ ਰਾਤ ਨੂੰ ਦਰਸ਼ਨ ਵਿੱਚ ਇਸਰਾਏਲ ਨਾਲ ਗੱਲ ਕੀਤੀ ਅਤੇ ਆਖਿਆ, “ਯਾਕੋਬ! ਯਾਕੋਬ!” ਉਸਨੇ ਜਵਾਬ ਦਿੱਤਾ, “ਮੈਂ ਹਾਜ਼ਰ ਹਾਂ।”
3ਉਸ ਨੇ ਆਖਿਆ, “ਮੈਂ ਪਰਮੇਸ਼ਵਰ, ਤੇਰੇ ਪਿਤਾ ਦਾ ਪਰਮੇਸ਼ਵਰ ਹਾਂ। ਮਿਸਰ ਨੂੰ ਜਾਣ ਤੋਂ ਨਾ ਡਰ, ਕਿਉਂਕਿ ਮੈਂ ਤੁਹਾਨੂੰ ਉੱਥੇ ਇੱਕ ਮਹਾਨ ਕੌਮ ਬਣਾਵਾਂਗਾ।
4ਮੈਂ ਤੁਹਾਡੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਤੁਹਾਨੂੰ ਉੱਥੋਂ ਜ਼ਰੂਰ ਵਾਪਸ ਲਿਆਵਾਂਗਾ ਅਤੇ ਯੋਸੇਫ਼ ਦਾ ਆਪਣਾ ਹੱਥ ਤੇਰੀਆਂ ਅੱਖਾਂ ਬੰਦ ਕਰੇਗਾ।”