2ਅਤੇ ਉਹ ਇੰਨੀ ਉੱਚੀ ਰੋਇਆ ਕਿ ਮਿਸਰੀਆਂ ਨੇ ਉਹ ਦੀ ਆਵਾਜ਼ ਸੁਣੀ ਅਤੇ ਫ਼ਿਰਾਊਨ ਦੇ ਘਰਾਣੇ ਨੇ ਇਸ ਬਾਰੇ ਸੁਣਿਆ।
3ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਯੋਸੇਫ਼ ਹਾਂ! ਕੀ ਮੇਰਾ ਪਿਤਾ ਅਜੇ ਵੀ ਜਿਉਂਦਾ ਹੈ?” ਪਰ ਉਸਦੇ ਭਰਾ ਉਸਨੂੰ ਜਵਾਬ ਨਹੀਂ ਦੇ ਸਕੇ ਕਿਉਂਕਿ ਉਹ ਉਸ ਤੋਂ ਡਰੇ ਹੋਏ ਸਨ।
4ਤਦ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ। ਜਦੋਂ ਉਹਨਾਂ ਨੇ ਅਜਿਹਾ ਕੀਤਾ, ਉਸਨੇ ਆਖਿਆ, “ਮੈਂ ਤੁਹਾਡਾ ਭਰਾ ਯੋਸੇਫ਼ ਹਾਂ, ਜਿਸਨੂੰ ਤੁਸੀਂ ਮਿਸਰ ਵਿੱਚ ਵੇਚ ਦਿੱਤਾ ਸੀ।
5ਅਤੇ ਹੁਣ ਮੈਨੂੰ ਇੱਥੇ ਵੇਖ ਕੇ ਦੁਖੀ ਨਾ ਹੋਵੋ ਅਤੇ ਆਪਣੇ ਆਪ ਉੱਤੇ ਨਾਰਾਜ਼ ਨਾ ਹੋਵੋ ਕਿਉਂ ਜੋ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਹੈ।
6ਹੁਣ ਦੋ ਸਾਲਾਂ ਤੋਂ ਦੇਸ਼ ਵਿੱਚ ਕਾਲ ਪਿਆ ਹੈ ਅਤੇ ਅਗਲੇ ਪੰਜ ਸਾਲਾਂ ਤੱਕ ਹੱਲ ਵਾਹੁਣਾ ਅਤੇ ਵਾਢੀ ਨਹੀਂ ਹੋਵੇਗੀ।