ਉਤਪਤ 45

ਇਸ ਲਈ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ।

Genesis 45:7 (UKJV) And God sent me before you to preserve you a posterity in the earth, and to save your lives by a great deliverance.

5ਅਤੇ ਹੁਣ ਮੈਨੂੰ ਇੱਥੇ ਵੇਖ ਕੇ ਦੁਖੀ ਨਾ ਹੋਵੋ ਅਤੇ ਆਪਣੇ ਆਪ ਉੱਤੇ ਨਾਰਾਜ਼ ਨਾ ਹੋਵੋ ਕਿਉਂ ਜੋ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਹੈ।

6ਹੁਣ ਦੋ ਸਾਲਾਂ ਤੋਂ ਦੇਸ਼ ਵਿੱਚ ਕਾਲ ਪਿਆ ਹੈ ਅਤੇ ਅਗਲੇ ਪੰਜ ਸਾਲਾਂ ਤੱਕ ਹੱਲ ਵਾਹੁਣਾ ਅਤੇ ਵਾਢੀ ਨਹੀਂ ਹੋਵੇਗੀ।

7ਇਸ ਲਈ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ।

8“ਇਸ ਲਈ ਸੱਚਮੁੱਚ ਮੈਨੂੰ ਇੱਥੇ ਤੁਹਾਡੇ ਦੁਆਰਾ ਨਹੀਂ, ਸਗੋਂ ਪਰਮੇਸ਼ਵਰ ਦੁਆਰਾ ਭੇਜਿਆ ਗਿਆ ਹੈ। ਉਸ ਨੇ ਮੈਨੂੰ ਫ਼ਿਰਾਊਨ ਦੇ ਪਿਤਾ ਦੀ ਪਦਵੀ ਦਿੱਤੀ ਹੈ, ਮੈਨੂੰ ਫ਼ਿਰਾਊਨ ਦੇ ਸਾਰੇ ਘਰ ਦਾ ਸੁਆਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਪ੍ਰਬੰਧਕ ਨਿਯੁਕਤ ਕੀਤਾ ਹੈ।

9ਹੁਣ ਜਲਦੀ ਮੇਰੇ ਪਿਤਾ ਕੋਲ ਵਾਪਸ ਜਾਓ ਅਤੇ ਉਸਨੂੰ ਆਖੋ, ‘ਤੇਰਾ ਪੁੱਤਰ ਯੋਸੇਫ਼ ਇਹ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦਾ ਮਾਲਕ ਬਣਾਇਆ ਹੈ। ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.