19ਯਾਕੋਬ ਦੀ ਪਤਨੀ ਰਾਖ਼ੇਲ ਦੇ ਪੁੱਤਰ: ਯੋਸੇਫ਼ ਅਤੇ ਬਿਨਯਾਮੀਨ।
20ਯੋਸੇਫ਼ ਤੋਂ ਮਿਸਰ ਦੇ ਵਿੱਚ ਊਨ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਨੇ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ।
21ਬਿਨਯਾਮੀਨ ਦੇ ਪੁੱਤਰ: ਬੇਲਾ, ਬੇਕਰ, ਅਸ਼ਬੇਲ, ਗੇਰਾ, ਨਅਮਾਨ, ਏਹੀ, ਰੋਸ਼, ਮੁੱਫੀਮ, ਹੁੱਪੀਮ ਅਤੇ ਅਰਦ ਸਨ।
22ਇਹ ਰਾਖ਼ੇਲ ਦੇ ਪੁੱਤਰ ਸਨ ਜੋ ਯਾਕੋਬ ਤੋਂ ਪੈਦਾ ਹੋਏ ਸਨ, ਕੁੱਲ ਮਿਲਾ ਕੇ ਚੌਦਾਂ।
23ਦਾਨ ਦਾ ਪੁੱਤਰ: ਹੁਸ਼ੀਮ ਸੀ।