ਉਤਪਤ 46

ਉਹ ਆਦਮੀ ਚਰਵਾਹੇ ਹਨ; ਉਹ ਪਸ਼ੂ ਪਾਲਣ ਵਾਲੇ ਸਨ ਅਤੇ ਆਪਣੇ ਇੱਜੜ, ਅਤੇ ਵੱਗ ਸਭ ਕੁਝ ਨਾਲ ਲੈ ਆਏ ਹਨ ਜੋ ਉਹਨਾਂ ਦਾ ਹੈ।’

Genesis 46:32 (UKJV) And the men are shepherds, for their trade has been to feed cattle; and they have brought their flocks, and their herds, and all that they have.

30ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਹੁਣ ਮੈਂ ਮਰਨ ਲਈ ਤਿਆਰ ਹਾਂ ਕਿਉਂ ਜੋ ਮੈਂ ਆਪ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ।

31ਤਦ ਯੋਸੇਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਉ ਦੇ ਘਰਾਣੇ ਨੂੰ ਆਖਿਆ, “ਮੈਂ ਉੱਪਰ ਜਾ ਕੇ ਫ਼ਿਰਾਊਨ ਨਾਲ ਗੱਲ ਕਰਾਂਗਾ ਅਤੇ ਉਹ ਨੂੰ ਆਖਾਂਗਾ, ‘ਮੇਰੇ ਭਰਾਵਾਂ ਅਤੇ ਮੇਰੇ ਪਿਤਾ ਦੇ ਘਰਾਣੇ ਨੂੰ ਜਿਹੜੇ ਕਨਾਨ ਦੇਸ਼ ਵਿੱਚ ਰਹਿੰਦੇ ਸਨ, ਮੇਰੇ ਕੋਲ ਆ ਗਏ ਹਨ।

32ਉਹ ਆਦਮੀ ਚਰਵਾਹੇ ਹਨ; ਉਹ ਪਸ਼ੂ ਪਾਲਣ ਵਾਲੇ ਸਨ ਅਤੇ ਆਪਣੇ ਇੱਜੜ, ਅਤੇ ਵੱਗ ਸਭ ਕੁਝ ਨਾਲ ਲੈ ਆਏ ਹਨ ਜੋ ਉਹਨਾਂ ਦਾ ਹੈ।’

33ਜਦੋਂ ਫ਼ਿਰਾਊਨ ਤੁਹਾਨੂੰ ਅੰਦਰ ਬੁਲਾਵੇ ਅਤੇ ਪੁੱਛੇ, ‘ਤੁਹਾਡਾ ਕੰਮ ਕੀ ਹੈ?’

34ਤੁਸੀਂ ਇਹ ਉੱਤਰ ਦੇਣਾ, ‘ਤੁਹਾਡੇ ਸੇਵਕ ਬਚਪਨ ਤੋਂ ਲੈ ਕੇ ਹੁਣ ਤੱਕ ਪਸ਼ੂ ਪਾਲਦੇ ਰਹੇ ਹਨ, ਜਿਵੇਂ ਸਾਡੇ ਪਿਉ-ਦਾਦਿਆਂ ਨੇ ਕੀਤਾ ਸੀ।’ ਫਿਰ ਤੁਹਾਨੂੰ ਗੋਸ਼ੇਨ ਦੇ ਇਲਾਕੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਸਾਰੇ ਚਰਵਾਹੇ ਮਿਸਰੀਆਂ ਲਈ ਘਿਣਾਉਣੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.