3ਉਸ ਨੇ ਆਖਿਆ, “ਮੈਂ ਪਰਮੇਸ਼ਵਰ, ਤੇਰੇ ਪਿਤਾ ਦਾ ਪਰਮੇਸ਼ਵਰ ਹਾਂ। ਮਿਸਰ ਨੂੰ ਜਾਣ ਤੋਂ ਨਾ ਡਰ, ਕਿਉਂਕਿ ਮੈਂ ਤੁਹਾਨੂੰ ਉੱਥੇ ਇੱਕ ਮਹਾਨ ਕੌਮ ਬਣਾਵਾਂਗਾ।
4ਮੈਂ ਤੁਹਾਡੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਤੁਹਾਨੂੰ ਉੱਥੋਂ ਜ਼ਰੂਰ ਵਾਪਸ ਲਿਆਵਾਂਗਾ ਅਤੇ ਯੋਸੇਫ਼ ਦਾ ਆਪਣਾ ਹੱਥ ਤੇਰੀਆਂ ਅੱਖਾਂ ਬੰਦ ਕਰੇਗਾ।”
5ਤਦ ਯਾਕੋਬ ਬੇਰਸ਼ੇਬਾ ਛੱਡ ਗਿਆ ਅਤੇ ਇਸਰਾਏਲ ਦੇ ਪੁੱਤਰਾਂ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਉਹਨਾਂ ਗੱਡੀਆਂ ਵਿੱਚ ਲੈ ਲਿਆ ਜੋ ਫ਼ਿਰਾਊਨ ਨੇ ਉਸ ਨੂੰ ਲਿਜਾਣ ਲਈ ਭੇਜੀਆਂ ਸਨ।
6ਇਸ ਲਈ ਯਾਕੋਬ ਅਤੇ ਉਸ ਦੀ ਸਾਰੀ ਅੰਸ ਆਪਣੇ ਪਸ਼ੂਆਂ ਨੂੰ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਨਾਨ ਵਿੱਚ ਹਾਸਲ ਕੀਤੀਆਂ ਸਨ, ਆਪਣੇ ਨਾਲ ਲੈ ਕੇ ਮਿਸਰ ਨੂੰ ਗਏ।
7ਯਾਕੋਬ ਆਪਣੇ ਪੁੱਤਰਾਂ ਅਤੇ ਪੋਤਿਆਂ ਅਤੇ ਆਪਣੀਆਂ ਧੀਆਂ ਅਤੇ ਪੋਤੀਆਂ ਨੂੰ ਅਰਥਾਤ ਆਪਣੀ ਸਾਰੀ ਸੰਤਾਨ ਨੂੰ ਆਪਣੇ ਨਾਲ ਮਿਸਰ ਵਿੱਚ ਲਿਆਇਆ।